ਬੀਤੇ ਦਿਨਾਂ ਤੋਂ ਗੁੰਮ ਹੋਇਆ ਜਗਵੀਰ ਸਿੰਘ ਸਹੀ ਸਲਾਮਤ ਘਰ ਪਹੁੰਚਣ ਤੇ ਪਰਿਵਾਰ ਹੋਇਆ ਖੁਸ਼ੀ ਨਾਲ ਖੀਵੇ, ਬੁੱਢੀ ਮਾਂ ਅਤੇ ਭੈਣਾਂ ਦਾ ਸੀ ਰੋ-ਰੋ ਬੁਰਾ ਹਾਲ

ਰੋਮ(ਕੈਂਥ)ਬੀਤੇਂ ਦਿਨੀ ਜਗਵੀਰ ਸਿੰਘ (27)ਪੁੱਤਰ ਸਵ:ਪਰਮਜੀਤ ਸਿੰਘ ਵਾਸੀ ਭਾਰ ਸਿੰਘਪੁਰਾ(ਜਲੰਧਰ)ਲਾਤੀਨਾ ਇਲਾਕੇ ਦੇ ਸ਼ਹਿਰ ਸਬਾਊਦੀਆ ਬੇਲਾਫਾਰਨੀਆ ਨੇੜੇ ਤੋਂ ਲਾਪਤਾ ਹੋ ਗਿਆ ਸੀ ਜਿਸ ਨੂੰ ਲੱਭਣ ਲਈ ਇਲਾਕੇ ਦਾ ਸਮੁੱਚਾ ਭਾਰਤੀ ਭਾੲਈਚਾਰਾ ਕਾਫ਼ੀ ਜੱਦੋਂ ਜਹਿਦ ਕਰ ਰਿਹਾ ਸੀ।ਇਹ ਨੌਜਵਾਨ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਘਰ ਦੀ ਗਰੀਬੀ ਦੂਰ 9 ਮਹੀਨੇ ਵਾਲੇ ਪੇਪਰਾਂ ਉਪੱਰ ਇਟਲੀ ਆਇਆ ਸੀ ਕਿ ਅਚਾਨਕ 23 ਜੂਨ ਨੂੰ ਸ਼ਾਮ ਘਰ ਨਹੀਂ ਪਹੁੰਚਿਆ ਜਿਸ ਦੀ ਜਾਣਕਾਰੀ ਜਗਵੀਰ ਸਿੰਘ ਦੇ ਜੀਜਾ ਗੁਰਪ੍ਰੀਤ ਸਿੰਘ ਨੇ ਬੋਰਗੋ ਗਰਾਪੇ ਪੁਲਸ ਸਟੇਸ਼ਨ ਨੂੰ ਦਿੱਤੀ ਸੀ ਤੇ ਉਸ ਦੇ ਗੁੰਮ ਹੋ ਜਾਣ ਦੀ ਰਿਪੋਰਟ ਕੀਤੀ।

ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਰਿਸ਼ਤੇਦਾਰ ਜਗਵੀਰ ਸਿੰਘ ਕੱਲ੍ਹ ਸ਼ਾਮ ਨੂੰ ਆਪ ਹੀ ਘੁੰਮਦਾ ਘੁਮਾਉਂਦਾ ਘਰ ਆ ਗਿਆ ਹੈ ।ਜਗਵੀਰ ਸਿੰਘ ਇਟਲੀ ‘ਚ ਨਵਾਂ ਹੋਣ ਕਾਰਨ ਘਰ ਦਾ ਰਾਸਤਾ ਭੁੱਲ ਭਟਕ ਗਿਆ ਸੀ ਤੇ ਉਸ ਦਾ ਫੋਨ ਵੀ ਡਿੱਗ ਪਿਆ ਜਿਸ ਕਾਰਨ ਇਹ ਸਾਰੀ ਪ੍ਰੇਸ਼ਾਨੀ ਹੋਈ ਤੇ ਉਹ ਇਲਾਕੇ ਵਿੱਚ ਹੀ ਭਟਕਦਾ ਰਿਹਾ।ਕਿਸੇ ਜਾਣ-ਪਹਿਚਾਣ ਵਾਲੇ ਵਿਅਕਤੀ ਨੇ ਜਦੋਂ ਉਸ ਨੂੰ ਦੇਖਿਆਂ ਤਾਂ ਉਹ ਉਸ ਨੂੰ ਘਰ ਛੱਡਕੇ ਗਿਆ ਜਿਸ ਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਜਗਵੀਰ ਸਿੰਘ ਗੁੰਮ ਹੈ।

ਗੁਰਪ੍ਰੀਤ ਸਿੰਘ ਨੇ ਜਗਵੀਰ ਸਿੰਘ ਦੇ ਮਿਲ ਜਾਣ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ ਤੇ ਉਹ ਧੰਨਵਾਦੀ ਹੈ ਸਮੂਹ ਪੰਜਾਬੀ ਮੀਡੀਏ ਦਾ ਤੇ ਭਾਰਤੀ ਭਾਈਚਾਰੇ ਦਾ ਜਿਹਨਾਂ ਉਸ ਦੀ ਇਸ ਔਖੇ ਸਮੇਂ ਵਿੱਚ ਮਦਦ ਕੀਤੀ ਤੇ ਸਹਿਯੋਗ ਦਿੱਤਾ।ਜਗਵੀਰ ਸਿੰਘ ਦੇ ਘਰ ਆਉਣ ਨਾਲ ਉਸ ਦੀ ਬੁੱਢੀ ਮਾਂ,ਭੈਣਾਂ ਤੇ ਰਿਸ਼ਤੇਦਾਰ ਖੁਸ਼ੀ ਨਾਲ ਖੀਵੇ ਹੋ ਗਏ ਤੇ ਵਾਹਿਗੁਰੂ ਦਾ ਸੁਕਰਾਨਾ ਕਰ ਰਹੇ ਹਨ।

Leave a Reply

Your email address will not be published. Required fields are marked *