ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ ਯੂਨੀਵਰਸਿਟੀ ਰੈੰਕਿੰਗ ਵਿਚ ਮਾਨਵਵਾਦੀ ਅਤੇ ਐਥਿਕਲ ਮਾਪਦੰਡਾਂ ਦੀ ਅਣਹੋਂਦ ਡਾ ਜਰਨੈਲ ਸਿੰਘ ਆਨੰਦ

ਚੰਡੀਗੜ੍ਹ 29 ਜੂਨ 2023 ਅੱਜ ਅਖਬਾਰਾਂ ਵਿਚ ਇਹ ਖ਼ਬਰ ਛਾਯਾ ਹੋਈ ਹੈ ਕੇ QS ਵਰਲਡ ਯੂਨੀਵਰਸਿਟੀ ਰੈੰਕਿੰਗ ਅਨੁਸਾਰ ਪੰਜਾਬ ਯੂਨੀਵਰਸਿਟੀ 1000 ਤੋਂ ਵੀ ਨੀਚੇ ਦੇ ਰੈਂਕ ਤੇ ਚਲੀ ਗਈ ਹੈ ਅਤੇ 500 ਤਕ ਕਿਸੇ ਭੀ ਭਾਰਤੀ ਯੂਨੀਵਰਸਿਟੀ ਦਾ ਨਾਮ ਨਹੀਂ ਹੈ. ਅੰਤਰ-ਰਾਸ਼ਟਰੀ ਅਕਾਡਮੀ ਆਫ ਐਥਿਕਸ ਦੇ ਮੁਖੀ ਡਾ ਜਰਨੈਲ ਸਿੰਘ ਆਨੰਦ ਨੇ QS ਦੀ ਇਸ ਰੈੰਕਿੰਗ ਪ੍ਰਕਿਰਿਆ ਤੇ ਸਵਾਲ ਚੱਕਦਿਆਂ ਕਿਹਾ ਕਿ ਇਹ ਪੈਮਾਨੇ ਹੀ ਠੀਕ ਨਹੀਂ ਹਨ.

ਡਾ ਆਨੰਦ ਨੇ QS ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਨੂੰ ਸਿਰਫ ਸੁਸਟੈਨੇਬਿਲਿਟੀ ][sustainability ] ਐਮਪਲੋਇਮੈਂਟ [employment ] ਅਤੇ ਵਰਲਡ ਰੇਸ਼ਰਚ ਨੈੱਟਵਰਕ [world research network
] ਦੇ ਅਧਾਰ ਤੇ ਪਰਖਣਾ ਸਹੀ ਨਹੀਂ ਹੈ . ਯੂਨੀਵਰਸਿਟੀ ਲਈ ਜ਼ਰੂਰੀ ਹੈ ਕਿ ਉਹ ਮਾਨਵੀ ਏਜੇਂਡਾ ਅਗੇ ਵਧਾਵੇ ਤਾਂ ਕਿ ਸਿਰਫ ਨੌਕਰੀ ਤੋਂ ਉਤਾਂਹ ਉੱਠ ਕੇ ਅੱਛੇ ਸ਼ਹਿਰੀਆਂ ਦੀ ਵੀ ਰਚਨਾ ਕੀਤੀ ਜਾ ਸਕੇ . ਡਾ ਆਨੰਦ ਨੇ ਕਿਹਾ ਕਿ ਯੂਨੀਵਰਸਿਟੀ ਰੈੰਕਿੰਗ ਵਿਚ ਮਾਨਵੀ ਏਜੇਂਡਾ ਵੀ ਦੇਖਿਆ ਜਾਵੇ ਤੇ ਯੂਨੀਵਰਸਿਟੀਆਂ ਵਿਚ ਅੱਛੀ ਸਿਟੀਜੈਂਸ਼ੀਪ ਤੇ ਐਥਿਕਸ ਵੀ ਰੈੰਕਿੰਗ ਦਾ ਆਧਾਰ ਬਣਾਉਣੇ ਚਾਹੀਦੇ ਹਨ . ਵਿਦਿਆ ਇਕ ਮਾਫੀਆ ਬਣ ਰਹੀ ਹੈ ਤੇ ਯੂਨੀਵਰਸਿਟੀਆਂ ਵਿਚ ਅੱਛੇ ਇਨਸਾਨ ਤੇ ਮਾਨਵਤਾ ਦੀ ਬੇਹਤਰੀ ਲਈ ਸੋਚਣ ਵਾਲੇ ਲੋਕਾਂ ਦੀ ਕਮੀ ਹੋ ਰਹੀ ਹੈ.

ਉੰਨਾ ਨੇ ਕਿਹਾ ਕਿ QS ਇਹ ਵੀ ਤਹਿ ਕਰੇ ਕਿ ਯੂਨੀਵਰਸਿਟੀ ਨੇ ਕਿਨੇ ਕਰੀਏਟਿਵ ਲੋਕਾਂ ਨੂੰ ਸਪੋਰਟ ਕੀਤਾ ਹੈ. ਕੀ ਓਹਨਾ ਨੇ ਕਿਸੇ ਲੇਖਕ ਕਿਸੇ ਕਵੀ ਕਿਸੇ ਸਾਹਿਤਕਾਰ ਕਿਸੇ ਕਲਾਕਾਰ ਨੂੰ ਸਪੋਰਟ ਕੀਤਾ ਹੈ? ਇਕੱਲੀ ਰਿਸਰਚ ਹੀ ਬੇਹਤਰੀ ਦਾ ਸਬੂਤ ਨਹੀਂ ਹੋ ਸਕਦੀ. ਯੂਨੀਵਰਸਿਟੀਆਂ ਵਿਚ ਕ੍ਰਿਏਟਿਵਿਟੀ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਤੇ ਸਿਰਫ ਨੌਕਰੀਆਂ ਤੇ ਫੋਕਸ ਕਰ ਦਿੱਤੋ ਗਿਆ ਹੈ ਜਿਸ ਨਾਲ ਸਾਹਿਤ ਦੇ ਵਿਸ਼ੇ ਵੀ ਬੈਕਗਰਾਉਂਡ ਵਿਚ ਚਲੇ ਗਏ ਹਨ . ਇਹ ਵਰਤਾਰਾ ਪਿਛਲੇ 30 ਸਾਲ ਤੋਂ ਚਾਲ ਰਿਹਾ ਹੈ ਤੇ ਅੱਜ ਸਮਾਜ ਦਾ ਨੈਤਿਕ ਪੱਤਣ ਇਸੇ ਪ੍ਰਵਿਰਤੀ ਦਾ ਨਤੀਜਾ ਹੈ. . ਕਿਸੇ ਅਖਬਾਰ ਨੇ ਵੀ QS ਦੀ ਰੈੰਕਿੰਗ ਪ੍ਰਕਿਰਿਆ ਤੇ ਇਸ ਵਿਸ਼ੇ ਨੂੰ ਲੈ ਕੇ ਸਵਾਲ ਨਹੀਂ ਚੁਕੇ.

ਅੰਤਰ ਰਾਸ਼ਟਰੀ ਅਕਾਦਮੀ ਆਫ ਐਥਿਕਸ ਦੀ ਤਰਫੋਂ QS ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਅਗੇ ਤੋਂ ਕ੍ਰਿਟੇਰੀਆ ਵਿਚ ਸੋਧ ਕੀਤੀ ਜਾਵੇ ਤੇ ਮਾਨਵਵਾਦੀ ਏਜੇਂਡਾ ਅਤੇ ਐਥਿਕਸ ਨੂੰ ਵੀ ਰੈੰਕਿੰਗ ਦਾ ਹਿੱਸਾ ਬਣਾਇਆ ਜਾਵੇ ਤਾਂਕਿ ਯੂਨੀਵਰਸਿਟੀਆਂ ਐਥਿਕਸ ਦੀ ਪੜਾਈ ਨੂੰ ਪਹਿਲ ਦੇਣ ਇਸੇ ਤਰਾਂ ਹੀ ਅਸੀਂ ਦਰਪੇਸ਼ ਨੈਤਿਕ ਕੀਮਤਾਂ ਦੇ ਸੰਕਟ ਦਾ ਸਾਮਣਾ ਕਰ ਸਕਾਂਗੇ ਤੇ ਯੂਨੀਵਰਸਟੀਆਂ ਤੇ ਵਿਦਿਅਕ ਸੰਸਥਾਨ ਇਸ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ .

One comment

  1. Dr Jernail Singh Anand Sahib has said so true. Education is traded. Monoplies are created in this trade which are only bulldozing creativity.
    Research is necessary undoubtedly but if this is futuristic too to value and encourage ethics in life.

Leave a Reply

Your email address will not be published. Required fields are marked *