01 ਜੁਲਾਈ ਦਿਨ ਸ਼ਨੀਵਾਰ ਨੂੰ ਰਾਇਲ ਪੈਲਸ ਜਿ਼ਲ੍ਹਾ ਬਰੇਸ਼ੀਆ ਵਿਖੇ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੀ ਹੋ ਰਹੀ ਮੀਟਿੰਗ ਵਿੱਚ ਸਮੂਹ ਪੱਤਰਕਾਰਾਂ,ਸਾਹਿਤਕਾਰਾਂ ਤੇ ਲੇਖਕਾਂ ਨੂੰ ਸਿ਼ਰਕਤ ਕਰਨ ਲਈ ਖੁੱਲਾ ਸੱਦਾ

ਰੋਮ(ਬਿਊਰੋ)ਇਟਲੀ ਵਿੱਚ ਪੰਜਾਬੀ ਮਾਂ ਬੋਲੀ,ਪੰਜਾਬੀ ਪੱਤਰਕਾਰਤਾ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕਰ ਰਿਹਾ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਜੋ ਕਿ ਹਮੇਸਾਂ ਹੀ ਭਾਰਤੀ ਭਾਈਚਾਰੇ ਦੀ ਹਰ ਮੁਸਕਿਲ ਨੂੰ ਹੱਲ ਕਰਨ ਲਈ ਉਹਨਾਂ ਦੀ ਆਵਾਜ ਨੂੰ ਬੇਬਾਕੀ ਨਾਲ ਬੁਲੰਦ ਕਰਦਾ ਹੈ।

ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਦੀ ਵਿਸੇ਼ਸ ਮੀਟਿੰਗ ਰਾਇਲ ਪੈਲੇਸ Orzivecchi (ਬਰੇਸ਼ੀਆ)ਇਲਾਕੇ ਵਿੱਚ 1 ਜੁਲਾਈ 2023 ਦਿਨ ਸ਼ਨੀਵਾਰ ਦੁਪਿਹਰ 12 ਵਜੇ ਹੋਣ ਜਾ ਰਹੀ ਹੈ ਜਿਸ ਵਿੱਚ ਸ਼ਾਮਿਲ ਹੋਣ ਲਈ ਇਟਲੀ ਦੇ ਸਮੂਹ ਭਾਰਤੀ ਪੱਤਰਕਾਰ ਭਾਈਚਾਰੇ ਨੂੰ ,ਸਾਹਿਤਕਾਰਾਂ ਤੇ ਲੇਖਕਾਂ ਨੂੰ ਖੁੱਲਾ ਸੱਦਾ ਦਿੱਤਾ ਰਿਹਾ ਹੈ।

ਮੀਟਿੰਗ ਦਾ ਅਜੰਡਾ ਇਟਲੀ ਵਿੱਚ ਭਾਰਤੀ ਪੱਤਰਕਾਰਾਂ ਨੂੰ ਪੇਸ਼ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਸੰਬਧੀ ਵਿਚਾਰ-ਵਟਾਂਦਰੇ ਹਨ ।ਇਟਲੀ ਵਿੱਚ ਪੰਜਾਬੀ ਪੱਤਰਕਾਰਤਾ ਦੇ ਮਿਆਰ ਨੂੰ ਉੱਚਾ ਚੁੱਕਣ ਸੰਬਧੀ ਵੀ ਵਿਉਂਤਬੰਦੀ ਵੀ ਬਣਾਈ ਜਾਵੇਗੀ।

Leave a Reply

Your email address will not be published. Required fields are marked *