ਭਾਰਤ ਰਤਨ ਡਾਃ ਅੰਬੇਦਕਰ ਸਾਹਿਬ ਜੀ ਦੇ ਪਰਿਵਾਰਕ ਮੈਂਬਰ ਰਾਜ ਰਤਨ ਅੰਬੇਦਕਰ ਦਾ ਇਟਲੀ ਪਹੁੰਚਣ ਤੇ ਨਿੱਘਾ ਸਵਾਗਤ

ਰਾਜ ਰਤਨ ਅੰਬੇਦਕਰ ਦਾ ਕਿਰੇਮੋਨਾ ਵਿਖੇ ਹੋਵੇਗਾ ਗੋਲ਼ਡ ਮੈਡਲ ਨਾਲ ਸਨਮਾਨ

ਰੋਮ(ਕੈਂਥ,ਟੇਕ ਚੰਦ)ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਤੇ ਯੁੱਗ ਪੁਰਸ਼ ਭਾਰਤ ਰਤਨ ਡਾ :ਭੀਮ ਰਾਓ ਅੰਬੇਦਕਰ ਦੇ ਪਰਿਵਾਰਕ ਮੈਂਬਰ ਸ਼੍ਰੀ ਰਾਜ ਰਤਨ ਅੰਬੇਦਕਰ ਦਾ ਇਟਲੀ ਦੀ ਧਰਤੀ ਉਪੱਰ ਪਹੁੰਚਣ ਤੇ ਨਿੱਘਾ ਸਵਾਗਤ ਭਾਰਤ ਰਤਨ ਡਾਃਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਅਤੇ ਇਟਲੀ ਦੀਆ ਸਮੂਹ ਸਤਿਗੁਰੂ ਰਵਿਦਾਸ ਸਭਾਵਾ ਵੱਲੋਂ ਕੀਤਾ ਗਿਆ,

ਸੰਸਥਾ ਵੱਲੋਂ ਸ਼੍ਰੀ ਅਜਮੇਰ ਕਲੇਰ ਜਰਨਲ ਸਕੱਤਰ ਸ਼੍ਰੀ, ਸਟੇਜ ਸਕੱਤਰ ਸ਼੍ਰੀ ਅਸ਼ਵਨੀ ਦਾਦਰ, ਸ਼੍ਰੀ ਸੁਖਵਿੰਦਰ ਸੁੱਖੀ , ਰਾਜ ਕੁਮਾਰ ਅਤੇ ਸਮੂਹ ਸੰਸਥਾ ਦੇ ਮੈਂਬਰਾਂ ਨੇ ਸ਼੍ਰੀ ਰਾਜ ਰਤਨ ਜੀ ਦਾ ਨਿੱਘਾ ਸਵਾਗਤ ਕੀਤਾ, ਰਾਜ ਅੰਬੇਡਕਰ ਜੀ ਦਾ ਪਹਿਲਾਂ ਪ੍ਰੋਗਰਾਮ ਗ੍ਰੀਸ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਕਰੋਪੀ ਵਿਖੇ ਹੋਵੇਗਾ

2 ਜੁਲਾਈ, ਦੂਜਾ ਪ੍ਰੋਗਰਾਮ ਇਟਲੀ ਵਿੱਖੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 9 ਜੁਲਾਈ ਨੂੰ ਹੋਵੇਗਾ ਅਤੇ ਤੀਜਾ ਪ੍ਰੋਗਰਾਮ ਸ਼੍ਰੀ ਗੁਰੂ ਰਵਿਦਾਸ ਧਰਮ ਪ੍ਰਚਾਰ ਕਿਰੇਮੋਨਾ ਵਿੱਖੇ ਹੋਵੇਗਾ ਜਿੱਥੇ ਉਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਚੌਥਾ ਤੇ ਆਖਰੀ ਪ੍ਰੋਗਰਾਮ ਇਟਲੀ ਦੀ ਸਿਰਮੌਰ ਸੰਸਥਾ ਡਾ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਵੱਲੋਂ 16 ਜੁਲਾਈ ਨੂੰ ਕੀਤਾ ਜਾਏਗਾ.

Leave a Reply

Your email address will not be published. Required fields are marked *