ਇਟਲੀ ਦੀਆਂ ਵਾਲੀਬਾਲ ਕਲੱਬਾਂ ਨੇ ਕੀਤੀ ਅਹਿਮ ਮੀਟਿੰਗ। ਵੱਖ ਵੱਖ ਸ਼ਹਿਰਾਂ ਵਿੱਚ ਲੀਗ ਮੈਚ ਕਰਵਾਉਣ ਦਾ ਲਿਆ ਫੈਂਸਲਾ

ਵੈਨਿਸ (ਇਟਲੀ)7 ਜੁਲਾਈ (ਹਰਦੀਪ ਸਿੰਘ ਕੰਗ)ਇਟਲੀ ਦੀਆਂ ਵਾਲੀਬਾਲ ਕਲੱਬਾਂ ਨੇ ਬੀਤੇ ਦਿਨ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਅਹਿਮ ਮੀਟਿੰਗ ਕੀਤੀ ਅਤੇ ਵਾਲੀਬਾਲ ਮੈਚ ਕਰਵਾਉਣ ਲਈ ਵਿਚਾਰ -ਵਟਾਂਦਰੇ ਕੀਤੇ।ਇਸ ਮੀਟਿੰਗ ਦੌਰਾਨ ਇਟਲੀ ਦੀਆਂ 10 ਪ੍ਰਮੁੱਖ ਕਲੱਬਾਂ ਦੇ ਆਹੁਦੇਦਾਰਾਂ ਨੇ ਸਿ਼ਰਕਤ ਕੀਤੀ।

ਮੀਟਿੰਗ ਦੌਰਾਨ ਇਟਲੀ ਚ ਆਉਣ ਵਾਲੇ ਦਿਨਾਂ ਅੰਦਰ ਵੱਖ ਵੱਖ ਸ਼ਹਿਰਾਂ ਵਿੱਚ ਲੀਗ ਮੈਚ ਕਰਵਾਉਣ ਦਾ ਫੈਂਸਲਾ ਕੀਤਾ ਗਿਆ।ਮੀਟਿੰਗ ਉਪਰੰਤ ਇਨਾਂ ਪ੍ਰਬੰਧਕਾਂ ਨੇ ਦੱਸਿਆ ਕਿ ਲੀਗ ਮੈਚਾਂ ਦੀਆਂ ਤਾਰੀਕਾਂ ਦਾ ਐਲਾਨ ਬਹੁਤ ਜਲਦ ਕਰ ਦਿੱਤਾ ਜਾਵੇਗਾ।

ੳਨਾਂ ਦੱਸਿਆ ਕਿ ਸਾਰੇ ਕਲੱਬ ਹਰੇਕ ਸਾਲ ਦੇ ਵਾਂਗ ਇਸ ਸਾਲ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਦਿਖਾਉਣਗੇ।ਲੀਗ ਮੈਚਾਂ ਦੌਰਾਨ ਖੇਡ ਨਿਯਮਾਂ ਅਤੇ ਅਨੁਸ਼ਾਸ਼ਨ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।

Leave a Reply

Your email address will not be published. Required fields are marked *