ਕੇਹਰ ਸ਼ਰੀਫ਼ ਤੇ ਤੁਫ਼ੈਲ ਖਲਸ਼ ਦੀ ਯਾਦ ਵਿੱਚ ਜਰਮਨ ਵਿਖੇ ਹੋਇਆ ਸਾਹਿਤਕ ਸਮਾਗਮ

ਰੋਮ ਇਟਲੀ, ਫਰੈਂਕਫਰਟ ਜਰਮਨ (ਪੱਤਰ ਪ੍ਰੇਰਕ) ਪਿਛਲੇ ਦਿਨੀਂ ਜਰਮਨ ਵਿਚ ਲਹਿੰਦੇ ਪੰਜਾਬ ਦੀ ਸਿਰਮੌਰ ਸਾਹਿਤਕ ਸੰਸਥਾ ਪੰਜਾਬੀ ਅਦਬੀ ਤਨਜ਼ੀਮ ਪੰਚਨਾਦ ਵਲੋਂ ਇਵਾਨੇ ਅਮਜਦ ਔਫਨਬਾਗ ਜਰਮਨ ਵਿਖੇ ਲਹਿੰਦੇ ਪੰਜਾਬ ਦੇ ਸ਼ਾਇਰ ਤੁਫ਼ੈਲ ਖ਼ਲਸ਼ ਅਤੇ ਚੜਦੇ ਪੰਜਾਬ ਵਲੋਂ ਕੇਹਰ ਸ਼ਰੀਫ਼ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ।

ਸਮਾਗਮ ਦੀ ਸ਼ੁਰੂਆਤ ਦੇ ਪਹਿਲੇ ਦੌਰ ਵਿਚ ਪੰਜਾਬੀ ਤਨਜ਼ੀਮ ਪੰਚਨਾਦ ਦੇ ਪ੍ਰਧਾਨ ਅਮਜਦ ਅਲੀ ਅਰਫੀ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਸਲਾਹਕਾਰ ਦਲਜਿੰਦਰ ਰਹਿਲ ਵਲੋਂ ਦੋਵੇਂ ਲੇਖਕਾਂ ਦੇ ਜੀਵਨ , ਵਿਚਾਰਧਾਰਾ ਅਤੇ ਸਾਹਿਤਿਕ ਦੇਣ ਵਾਰੇ ਵਿਸਥਾਰ ਵਿੱਚ ਸਰੋਤਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਇਹ ਸੁਝਾਅ ਵੀ ਪੇਸ਼ ਕੀਤੇ ਗਏ ਕੇ ਦੋਵਾਂ ਲੇਖਕਾਂ ਦੀਆਂ ਲਿਖਤਾਂ ਨੂੰ ਸਾਂਭ ਕੇ ਅੱਗੇ ਤੋਰਦਿਆਂ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤਾ ਜਾਵੇ ਤਾਂ ਬਿਹਤਰ ਹੈ।

ਜਿਕਰਯੋਗ ਹੈ ਕਿ ਇਹ ਦੋਵੇਂ ਲੇਖਕ ਕਾਫੀ ਲੰਮੇ ਸਮੇਂ ਤੋਂ ਜਰਮਨ ਦੀ ਧਰਤੀ ਤੇ ਰਹਿੰਦਿਆਂ ਅਪਣੀ ਮਾਂ ਬੋਲੀ ਅਤੇ ਸਾਹਿਤ ਨਾਲ ਜੁੜੇ ਹੋਏ ਸਨ ਜਿਹਨਾਂ ਵਡਮੁੱਲੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਤੇ ਵਿਦੇਸ਼ੀ ਧਰਤੀ ਤੇ ਰਹਿੰਦਿਆ ਵੀ ਪੰਜਾਬੀ ਬੋਲੀ ਦਾ ਸਿਰ ਮਾਣ ਨਾਲ ਉੱਚਾ ਕੀਤਾ।

ਪੰਜਾਬੀ ਤਨਜ਼ੀਮ ਪੰਚਨਾਦ ਦੇ ਪ੍ਰਧਾਨ ਅਮਜਦ ਅਲੀ ਆਰਫ਼ੀ ਦੇ ਸੱਦੇ ਤੇ ਇਕੱਤਰ ਹੋਏ ਇਸ ਸਾਹਿਤਕ ਸਮਾਗਮ ਵਿੱਚ , ਖਵਾਜਾ ਸਾਹਿਬ , ਮੁਸਤਜਾਬ ਆਰਫੀ , ਰਾਜਾ ਮੁਹੰਮਦ ਯੂਸਫ਼, ਤਾਹਿਰ ਮਜ਼ੀਦ, ਤਾਹਿਰ ਅਦੀਮ ਸਾਹਿਬ ਅਤੇ ਸ਼ਾਇਰ ਤੁਫ਼ੈਲ ਖ਼ਲਸ਼ ਦੇ ਪ੍ਰੀਵਾਰ ਵਿਚੋਂ ਉਨਾਂ ਦੀ ਪਤਨੀ ਬੇਗਮ ਤੁਫ਼ੈਲ ਖ਼ਲਸ਼ , ਧੀਆਂ ਅਤੇ ਉਨਾ ਦਾ ਪੁੱਤਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਸਮਾਗਮ ਦੇ ਦੂਜੇ ਹਿੱਸੇ ਵਿੱਚ ਉਰਦੂ ਅਤੇ ਪੰਜਾਬੀ ਦਾ ਸਾਂਝਾ ਕਵੀ ਦਰਬਾਰ ਹੋਇਆ ਜਿਸ ਵਿਚ ਤਲਾਵਤ ਅਸ਼ਰਫ , ਜੈਨ ਅਲੀ ਅਮਜ਼ਦ ,ਤਾਹਿਰ ਮਜ਼ੀਦ ਸਾਹਿਬ ,ਨਜ਼ਮਾਂ ਵਾਰੀ ਸਾਹਿਬਾ ,ਅਬਦੁਲ ਹਮੀਦ ਰਾਮਾ ਸਾਹਿਬ, ਫਰਜ਼ਾਨਾ ਨਾਈਦ , ਇਸ਼ਰਤ ਮੱਟੋ ਸਾਹਿਬਾ, ਚੌਧਰੀ ਕਰਮ ਰਾਹੀ ਸਾਹਿਬ , ਵਾਸ਼ਿਦ ਮਲਿਕ ਸਾਹਿਬ ,ਜ਼ਫ਼ਰ ਉੱਲ ਜਾਫ਼ਰੀ, ਬਸਾਰਤ ਆਮਦ ਬਸਾਰਤ ਅਤੇ ਤਾਹਿਰ ਅਦੀਮ ਸਮੇਤ ਹੋਰ ਵੀ ਹਾਜ਼ਰ ਸ਼ਾਇਰਾਂ ਨੇ ਹਾਜ਼ਰੀ ਲਵਾਈ।

ਅੰਤ ਵਿੱਚ ਅਦਬੀ ਤਨਜ਼ੀਮ ਦੇ ਪ੍ਰਧਾਨ ਅਮਜਦ ਅਲੀ ਆਰਫੀ ਵਲੋਂ ਸਾਰਿਆਂ ਦਾ ਧੰਨਵਾਦ ਕਰਦਿਆਂ ਬੇਗਮ ਤੁਫ਼ੈਲ ਖ਼ਲਸ਼ ਦਾ ਸਭਾ ਵਲੋਂ ਸਨਮਾਨ ਕੀਤਾ ਗਿਆ

Leave a Reply

Your email address will not be published. Required fields are marked *