ਜੈ ਮਿਊਜ਼ਿਕ ਸਟੂਡੀਓ ਵਿਖੇ ਸ਼ਰਧਾ ਪੂਰਵਕ ਮਨਾਇਆ ਗੁਰੂ ਪੂਰਨਿਮਾ ਦਿਵਸ , ਗਾਇਕ ਬਲਵੀਰ ਸ਼ੇਰਪੁਰੀ

ਸੁਲਤਾਨਪੁਰ ਲੋਧੀ,ਰਾਜ ਹਰੀਕੇ ਪੱਤਣ 3 ਜੁਲਾਈ।ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੰਗੀਤਕਾਰ ਅਤੇ ਇੰਟਰਨੈਸ਼ਨਲ ਪ੍ਰਸਿੱਧ ਗਾਇਕ ਹਰਭਜਨ ਹਰੀ ਜੀ , ਮਾਤਾ ਰਾਜ ਕੁਮਾਰੀ ਅਤੇ ਉਹਨਾਂ ਦੇ ਸ਼ਗਿਰਦਾ ਵੱਲੋਂ ਜੈ ਮਿਊਜ਼ਿਕ ਸਟੂਡੀਓ ਸੁਲਤਾਨਪੁਰ ਲੋਧੀ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ ਗਿਆ।

ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਪੂਰਨਿਮਾ ਤੇ ਪੂਜਾ ਉਪਰੰਤ ਸੰਗੀਤਕਾਰ ਹਰਭਜਨ ਹਰੀ ਜੀ ਨੇ ਸ਼ਗਿਰਦਾ ਨੂੰ ਸੰਗੀਤ ਦੀਆਂ ਬਰੀਕੀਆਂ ਸਿੱਖਾਈਆ ਅਤੇ ਮਾਤਾ ਰਾਜ ਕੁਮਾਰੀ ਅਤੇ ਗੁਰੂ ਜੀ ਹਰਭਜਨ ਹਰੀ ਵੱਲੋਂ ਤਰੱਕੀ ਲਈ ਆਸ਼ੀਰਵਾਦ ਦੇਕੇ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।

ਇਸ ਮੌਕੇ ਉਨ੍ਹਾਂ ਦੇ ਸ਼ਗਿਰਦ ਅਮਰਜੀਤ ਅਮਰ ,ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ , ਗਾਇਕ ਤੇ ਗੀਤਕਾਰ ਸਿੱਧੂ ਸਤਿਨਾਮ ,ਜਗੀਰ ਗਿੱਲ,ਗਾਇਕ ਸਾਹਿਲ ਚੌਹਾਨ, ਵੀਡੀਓ ਡਾਇਰੈਕਟਰ ਰਵੀ ਚੌਹਾਨ, ਸੋਨੂ ਲੋਹੀਆਂ, ਸੋਨੂ ਮਲਸੀਆਂ ਅਤੇ ਕਾਲਾ ਪੱਖੋਵਾਲ ਜੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *