ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ.ਇਟਲੀ ਵੱਲੋਂ ਆਉਣ ਵਾਲੇ ਸ਼ਰਧਾਜਲੀ ਸਮਾਗਮਾਂ ਸੰਬੰਧੀ ਬਰੇਸ਼ੀਆਂ ਦੀਆਂ ਸੰਗਤਾਂ ਨਾਲ ਕੀਤੇ ਗਏ ਵਿਚਾਰ ਸਾਂਝੇ

ਰੋਮ ਇਟਲੀ 03 ਜੁਲਾਈ(ਗੁਰਸ਼ਰਨ ਸਿੰਘ ਸੋਨੀ) ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਰਜਿ.ਇਟਲੀ ਤਰਫੋਂ ਭਾਈ ਪ੍ਰਿਥੀਪਾਲ ਸਿੰਘ,ਸੇਵਾ ਸਿੰਘ ਫ਼ੌਜੀ,ਗੁਰਮੇਲ ਸਿੰਘ ਭੱਟੀ,ਦਰਬਾਰਾ ਸਿੰਘ ਫ਼ੌਜੀ,ਜਸਬੀਰ ਸਿੰਘ ਧਨੌਤਾ ਅਤੇ ਜਗਦੀਪ ਸਿੰਘ ਮੱਲ੍ਹੀ ਵੱਲੋਂ ਬਰੇਸ਼ੀਆ ਜਿਲ੍ਹੇ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲੇਨੋ ਅਤੇ ਬਾਬਾ ਬੁੱਢਾ ਜੀ ਸਿੱਖ ਸੈਂਟਰ ਕਸਤੇਨੇਦੋਲੋ ਵਿਖੇ ਹਾਜ਼ਰੀ ਭਰੀ ਗਈ ਅਤੇ ਕਮੇਟੀ ਵੱਲੋਂ ਫੌਰਲੀ ਸ਼ਹਿਰ ਵਿਖੇ ਵੱਡੇ ਪੱਧਰ ‘ਤੇ ਹਰ ਸਾਲ ਕਰਵਾਏ ਜਾਂਦੇ ਸ਼ਰਧਾਜਲੀ ਸਮਾਗਮ ਬਾਰੇ ਸੰਗਤਾਂ ਨਾਲ ਵਿਚਾਰ-ਵਟਾਂਦਰੇ ਕੀਤੇ ਗਏ।

ਕਮੇਟੀ ਵੱਲੋਂ ਭਾਈ ਦਰਬਾਰਾ ਸਿੰਘ ਫ਼ੌਜੀ ਨੇ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਨੂੰ ਹਰ ਸਾਲ ਦੀ ਤਰ੍ਹਾਂ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਅਤੇ ਕਮੇਟੀ ਵੱਲੋਂ ਕੀਤੇ ਜਾਂਦੇ ਬਾਕੀ ਸਮਾਗਮਾਂ ਦੀ ਜਾਣਕਾਰੀ ਵੀ ਦਿੱਤੀ ਅਤੇ ਸੰਗਤਾਂ ਨੂੰ ਕਮੇਟੀ ਦਾ ਸਹਿਯੋਗ ਕਰਨ ਬਾਰੇ ਬੇਨਤੀ ਵੀ ਕੀਤੀ।

ਪ੍ਰਬੰਧਕ ਕਮੇਟੀਆਂ ਵੱਲੋਂ ਕਮੇਟੀ ਦੇ ਅਹੁਦੇਦਾਰਾਂ ਨੂੰ ਜੀਉ ਆਇਆਂ ਨੂੰ ਆਖਿਆ ਗਿਆ ਅਤੇ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ ਅਤੇ ਪੂਰਣ ਸਹਿਯੋਗ ਦਾ ਭਰੋਸਾ ਦਿੱਤਾ ਗਿਆ।

Leave a Reply

Your email address will not be published. Required fields are marked *