ਐਫ਼ ਸੀ ਵੀਆਦਾਨਾ ਵੱਲੋਂ ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਵਿੱਚ 8 ਅਤੇ 9 ਜੁਲਾਈ ਨੂੰ ਹੋਵੇਗਾ 8ਵਾ ਫੁੱਟਵਾਲ ਟੂਰਨਾਮੈਂਟ

ਰੋਮ ਇਟਲੀ 4 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਇਟਲੀ ਚ, ਐਫ਼ ਸੀ ਵੀਆਦਾਨਾ ਵੱਲੋਂ ਜਿਥੇ ਹਰ ਸਾਲ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਉਥੇ ਹੀ ਇੰਡੀਆ ਦੀ ਧਰਤੀ ਤੋ ਇਟਲੀ ਆਏ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਟੀਮ ਨਾਲ ਜੋੜ ਕੇ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਸਾਲ ਵੀ ਐਫ਼ ਸੀ ਵੀਆਦਾਨਾ ਵੱਲੋਂ 8 ਵਾਂ ਫੁੱਟਬਾਲ ਟੂਰਨਾਮੈਂਟ ਮਿਤੀ 8 ਅਤੇ 9 ਜੁਲਾਈ ਨੂੰ ਸਰਮਾਤੋ ਜ਼ਿਲ੍ਹਾ ਪਿਚੈਂਸਾ ਵਿਖੇ ਕਰਵਾਇਆ ਜਾ ਰਿਹਾ ਹੈ।

ਟੀਮ ਦੇ ਕੋਚ ਅਤੇ ਕੈਪਟਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਟੂਰਨਾਮੈਂਟ ਫੁੱਟਬਾਲ ਦੇ ਖਿਡਾਰੀ ਗੁਰਿੰਦਰ ਸਿੰਘ ਗੁਰੀ ਦੀ ਯਾਦ ਨੂੰ ਸਮਰਪਿਤ ਹੋਵੇਗਾ। ਅਤੇ ਇਸ ਟੂਰਨਾਮੈਂਟ ਵਿੱਚ ਲੱਗਭੱਗ 14 ਤੋਂ 16 ਟੀਮਾਂ ਭਾਗ ਲੈਣਗੀਆਂ। ਫਾਈਨਲ ਵਿਚ ਪਹੁੰਚੀਆਂ ਟੀਮਾਂ ਨੂੰ ਟਰੌਫੀ ਅਤੇ ਨਕਦੀ ਦੇ ਕੇ ਸਨਮਾਨ ਕੀਤਾ ਜਾਵੇਗਾ। ਅਤੇ ਇਨ੍ਹਾਂ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਦਿਖਾਉਣ ਵਾਲੇ ਖਿਡਾਰੀਆਂ ਵਿਚੋਂ ਬੈਸਟ ਪਲੇਅਰ, ਬੈਸਟ ਗੋਲ ਕੀਪਰ, ਬੈਸਟ ਕੋਚ ਕੱਢੇ ਜਾਣਗੇ।

ਅਤੇ ਉਹਨਾਂ ਦਾ ਉਚੇਚੇ ਤੌਰ ਤੇ ਸਨਮਾਨ ਕੀਤਾ ਜਾਵੇਗਾ। ਫਾਈਨਲ ਵਿਚ ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਮੋਹਨ ਸਿੰਘ ਪੁਰੇਵਾਲ, ਭੁਪਿੰਦਰ ਸਿੰਘ ਕੰਗ, ਦਲਜੀਤ ਸਿੰਘ ਚੀਮਾ ਵੱਲੋਂ ਦਿੱਤਾ ਜਾਵੇਗਾ। ਅਤੇ ਸੈਕਿੰਡ ਆਈ ਟੀਮ ਨੂੰ ਜਸਕਰਨ ਸਿੰਘ ਬਿੱਲਾ ਵੱਲੋਂ ਇਨਾਮ ਦਿੱਤਾ ਜਾਵੇਗਾ। ਅਤੇ ਇਸ ਤੋ ਇਲਾਵਾ ਤਮਾਸ਼ਾ ਐਸ ਆਰ ਐਲ ਵੱਲੋਂ ਵੀ ਵਿਸ਼ੇਸ਼ ਯੋਗਦਾਨ ਪਾਇਆ ਜਾਵੇਗਾ ।

ਇਹਨਾਂ ਸਾਰੇ ਮੈਚਾਂ ਦਾ ਲਾਈਵ ਟੈਲੀਕਾਸਟ ਕਲਤੂਰਾ ਸਿੱਖ ਟੀ ਵੀ ਤੇ ਦਿਖਾਇਆ ਜਾਵੇਗਾ। ਅਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਅਗਾਂਹ ਵਧੂ ਸੰਸਥਾ ਕਲਤੂਰਾ ਸਿੱਖ ਇਟਲੀ ਅਤੇ ਮ੍ਰਿਤਕ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਹਮੇਸ਼ਾ ਸਾਥ ਦੇਣ ਵਾਲੀ ਸੰਸਥਾ ਹੈਂਡ ਟੂ ਹੈਂਡ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਅਤੇ ਨਾਲ ਹੀ ਖੇਡ-ਪ੍ਰੇਮੀਆਂ ਨੂੰ ਹੁੰਮ-ਹੁਮਾ ਕੇ ਇਸ ਟੂਰਨਾਮੈਂਟ ਵਿੱਚ ਪਹੁੰਚਣ ਦੀ ਅਪੀਲ ਕੀਤੀ ।

Leave a Reply

Your email address will not be published. Required fields are marked *