ਮਰਹੂਮ ਲੇਖਕ ਕੇਹਰ ਸ਼ਰੀਫ ਦੀ ਯਾਦ ਵਿੱਚ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਆਨਲਾਇਨ ਸਾਹਿਤਕ ਸਮਾਗਮ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ

ਰੋਮ ਇਟਲੀ 5 ਜੁਲਾਈ (ਗੁਰਸ਼ਰਨ ਸਿੰਘ ਸੋਨੀ) ਯੂਰਪ ਦੇ ਜਰਮਨ ਵਸਦੇ ਪ੍ਰਸਿੱਧ ਲੇਖਕ ਕੇਹਰ ਸ਼ਰੀਫ ਜੋ ਕਿ ਬੀਤੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਆਨਲਾਈਨ ਸਾਹਿਤਕ ਸਮਾਗਮ ਜੂਮ ਐਪ ਰਾਂਹੀ ਪੰਜਾਬੀ ਮੰਚ ਯੂ ਐੱਸ ਏ ਵਲੋਂ ਲਾਈਵ ਚਲਾਇਆ ਗਿਆ।

ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ , ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਵਿਸ਼ੇਸ਼ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਉਹਨਾਂ ਦੇ ਪ੍ਰੀਵਾਰ ਵਲੋਂ ਧੀ ਪ੍ਰਵੀਨ ਕੌਰ, ਪਰਮ ਸੰਧਾਵਾਲੀਆ ਯੂ ਕੇ ਤੇ ਸੁੱਚਾ ਸਿੰਘ ਨਾਹਰ ਜਰਮਨੀ ਵਲੋਂ ਸਾਹਿਤਕਾਰ ਕੇਹਰ ਸ਼ਰੀਫ ਹੁਰਾਂ ਦੀ ਜਰਮਨ ਰਹਿੰਦਿਆ ਵੀ ਮਾਂ ਬੋਲੀ ਪੰਜਾਬੀ ਨੂੰ ਦੇਣ , ਸੱਚ ਤੇ ਨਿਧੜਕ ਸੋਚ ਰੱਖਣ ਵਾਲੀ ਵਿਸ਼ਵ ਪ੍ਰਸਿੱਧ ਇਸ ਸ਼ਖਸੀਅਤ ਦੀ ਵਿਚਾਰਧਾਰਾ ਅਤੇ ਪੰਜਾਬੀ ਸਾਹਿਤ ਨੂੰ ਦੇਣ ਵਾਰੇ ਗੱਲ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਇਸ ਸਮੇਂ ਬੁਲਾਰਿਆਂ ਵਲੋਂ ਯੂਰਪੀ ਧਰਤੀ ਤੋਂ ਕੇਹਰ ਸ਼ਰੀਫ ਜੀ ਵਲੋਂ ਕੀਤੇ ਗਏ ਪੱਤਰਕਾਰੀ, ਅਨੁਵਾਦ ,ਕਵਿਤਾ ਅਤੇ ਵਾਰਤਿਕ ਦੇ ਕੰਮਾਂ ਤੇ ਗਹਿਰੀ ਗੱਲਬਾਤ ਕੀਤੀ ਗਈ। ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਜਿਹਨਾਂ ਦੀ ਕੇਹਰ ਸ਼ਰੀਫ ਨਾਲ ਬਹੁਤ ਨੇੜਤਾ ਸੀ ਅਤੇ ਜਰਮਨੀ ਤੋਂ ਪ੍ਰਸਿੱਧ ਲੇਖਕ ਅਮਜਦ ਅਲੀ ਆਰਫੀ ਨੇ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ।

ਸਭਾ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਮੱਲੀ, ਰਾਣਾ ਅਠੌਲਾ , ਸਤਵੀਰ ਸਾਂਝ,ਸਭਾ ਦੇ ਜਰਨਲ ਸਕੱਤਰ ਪ੍ਰੋਫੈਸਰ ਜਸਪਾਲ ਸਿੰਘ ,ਨਰਿੰਦਰਪਾਲ ਪੰਨੂ , ਪ੍ਰੇਮਪਾਲ ਸਿੰਘ, ਸਿੱਕੀ ਝੱਜੀ ਪਿੰਡ ਵਾਲਾ, ਬੈਲਜੀਅਮ ਤੋਂ ਜੀਤ ਸੁਰਜੀਤ , ਗ੍ਰੀਸ ਤੋਂ ਗੁਰਪ੍ਰੀਤ ਕੌਰ ਗਾਇਦੂ ਅਤੇ ਯੂਕੇ ਤੋਂ ਪ੍ਰਸਿੱਧ ਲੇਖਕ ਨਛੱਤਰ ਭੋਗਲ ਸਮੇਤ ਯੂ ਐਸ ਏ ਤੋਂ ਅਮਰੀਕ ਸਿੰਘ ਕੰਗ ਸਾਹਿਬ ਨੇ ਵਿਸ਼ੇਸ਼ ਹਾਜ਼ਰੀ ਲਵਾਈ ਜਿਨਾ ਨੇ ਕੇਹਰ ਸ਼ਰੀਫ ਜੀ ਵਾਰੇ ਰਚਨਾਵਾਂ ਤੇ ਆਪਣੀਆਂ ਯਾਦਾਂ ਨੂੰ ਸਾਂਝਾ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।

Leave a Reply

Your email address will not be published. Required fields are marked *