ਇਟਲੀ:ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ 22 ਜੁਲਾਈ ਨੂੰ ਕਰਵਾਇਆ ਜਾਵੇਗਾ ਵਿਸ਼ਾਲ ਭਗਵਤੀ ਜਾਗਰਣ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਜੁਲਾਈ 2023 ਦਿਨ ਸ਼ਨੀਵਾਰ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ।

ਜਿਸ ਸੰਬੰਧੀ ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਮੰਦਿਰ ਦੇ ਪ੍ਰੰਬਧਕਾਂ ਵਲੋਂ ਦੱਸਿਆ ਕਿ ਇਸ ਜਾਗਰਣ ਵਿੱਚ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ , ਮੋਹਿਤ ਸ਼ਰਮਾ ਅਤੇ ਸਾਂਲਾ ਪੂਰੀ ਮਨਜੀਤ ਆਦਿ ਕਈ ਹੋਰ ਗਾਇਕਾਂ ਵਲੋਂ ਭਾਜਨ ਅਤੇ ਭੇਟਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਜਾਵੇਗਾ।

ਪ੍ਰੰਬਧਕਾਂ ਵਲੋਂ ਇਲਾਕੇ ਭਰ ਦੀਆਂ ਸੰਗਤਾਂ ਤੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਵਿਸ਼ਾਲ ਭਗਵਤੀ ਜਾਗਰਣ ਦਾ ਹਿੱਸਾ ਬਣਕੇ ਮਾਤਾ ਰਾਣੀ ਦੇ ਚਰਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੀ। ਇਸ ਮੌਕੇ ਜਾਗਰਣ ਵਿੱਚ ਭਾਰਤੀ ਅੰਬੈਂਸੀ ਰੋਮ ਦੇ ਅੰਬੈਸਡਰ ਮੈਡਮ ਨੀਨਾ ਮਲਹੋਤਰਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

ਜਾਗਰਣ ਮੌਕੇ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰ ਅਤੇ ਭੰਡਾਰੇ ਵਰਤਾਏ ਜਾਣਗੇ। ਦੱਸਣਯੋਗ ਹੈ ਕਿ ਇਸ ਜਾਗਰਣ ਸਬੰਧੀ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਹੁਣ ਤੋਂ ਹੀ ਤਿਆਰੀਆ ਕੀਤੀਆਂ ਜਾ ਰਹੀਆਂ ਹਨ

Leave a Reply

Your email address will not be published. Required fields are marked *