ਇਟਲੀ ਦੇ ਮਿਲਾਨ ਵਿੱਚ ਬਜੁਰਗ ਜੋੜਿਆਂ ਲਈ ਬਣੇ ਬਿਰਧ ਆਸ਼ਰਮ ਨੂੰ ਅੱਗ ਲੱਗਣ ਨਾਲ 6 ਲੋਕਾਂ ਦੀ ਦਰਦਨਾਕ ਮੌਤ

ਘਟਨਾ ਵਿੱਚ 1 ਪੁਰਸ਼ ਸਮੇਤ 5 ਨਰਸਾਂ ਦੀ ਅੱਗ ਕਾਰਨ ਮੌਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਬਜੁ਼ਰਗ ਜੋੜਿਆਂ ਲਈ ਬਣੇ ਨਗਰ ਨਿਗਮ ਦੇ ਵਿਸੇ਼ਸ ਘਰ “ਕਾਜਾ ਦੀ ਕੋਨਿਉਜੀ” ਬਿਰਧ ਆਸ਼ਰਮ ਦੀ ਪਹਿਲੀ ਮੰਜ਼ਿਲ ਤੇ ਅੱਜ ੜੜਕੇ ਭਿਆਨਕ ਅੱਗ ਜਾਣ ਕਾਰਨ ਹੁਣ ਤੱਕ 1 ਪੁਰਸ਼ ਸਮੇਤ 5 ਨਰਸਾਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਮੀਡੀਆ ਅਨੁਸਾਰ ਇਸ ਅੱਗ ਦੀ ਲਪੇਟ ਵਿੱਚ ਆ ਕੇ ਡਿਊਟੀ ਨਿਭਾ ਰਹੀਆਂ 2 ਨਰਸਾਂ ਦੀ ਅੱਗ ਨਾਲ ਝੁਲਸ ਕੇ ਘਟਨਾ ਸਥਲ ਉੱਤੇ ਹੀ ਮੌਤ ਹੋ ਗਈ ਜਦੋਂ ਕਿ ਬਾਕੀ 3 ਲੋਕਾਂ ਦੀ ਧੂਏ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣ ਕਰਕੇ ਮੌਤ ਹੋ ਗਈ ਹੈ ਜਿਹਨਾਂ ਦੀ ਉਮਰ 69 ਤੋਂ 87 ਸਾਲ ਦੇ ਵਿਚਕਾਰ ਸੀ।ਜਦੋਂ ਬਾਕੀ 81 ਲੋਕਾਂ ਨੂੰ ਮਿਲਾਨ ਅਤੇ ਅੰਦਰੂਨੀ ਖੇਤਰ ਦੇ 15 ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।

ਅੱਗ ਪਹਿਲੀ ਮੰਜ਼ਿਲ ‘ਤੇ ਇੱਕ ਬਿਸਤਰੇ ਤੋਂ ਉੱਠੀ ਅਤੇ ਫਿਰ ਹੌਲੀ ਹੌਲੀ ਇਮਾਰਤ ਦੀ ਦੂਜੀ ਮੰਜ਼ਿਲ ‘ਤੇ ਤੱਕ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਇਸ ਆਸ਼ਰਮ ਵਿੱਚ ਲਗਭਗ 167 ਲੋਕ ਮੌਜੂਦ ਸਨ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਰਾਹਤ ਕਰਮੀਆਂ ਤੇ ਅੱਗ ਬੁਝਾਉਣ ਵਾਲੇ ਕਰਮੀਆਂ ਵਲੋਂ ਬਹੁਤ ਹੀ ਜੱਦੋ ਜਹਿਦ ਨਾਲ ਲੋਕਾਂ ਨੂੰ ਬਚਾਇਆ ਗਿਆ। ਘਟਨਾ ਸਥਲ ਦਾ ਦੌਰਾ ਕਰਦਿਆਂ ਮਿਲਾਨ ਦੇ ਮੇਅਰ ਜੁਸੇਪੇ ਸਲਾ ਨੇ ਕਿਹਾ ਇਹ ਹਾਦਸਾ ਬਹੁਤ ਹੀ ਦੁੱਖਦਾਇਕ ਤੇ ਅਸਹਿ ਹੈ ਜਿਸ ਦੀ ਬਾਰੀਕੀ ਨਾਲ ਜਾਂਚ ਹੋ ਰਹੀ ਹੈ ਇਸ ਮੌਕੇ ਉਹਨਾਂ ਨਾਲ ਲੰਬਾਰਦੀਆਂ ਗਵਰਨਰ ਐਟਿਲਿਓ ਫੋਂਟਾਨਾ ਵੀ ਮੌਜੂਦ ਸਨ ਜਿਹਨਾਂ ਕਿ ਜਖ਼ਮੀ ਮਰੀਜ਼ਾਂ ਨਾਲ ਹਮਦਰਦੀ ਪ੍ਰਗਟ ਕੀਤੀ ।

ਇਸ ਮੰਦਭਾਗੀ ਘਟਨਾ ਉਪੱਰ ਦੇਸ਼ ਦੀ ਪ੍ਰਧਾਨ ਮੰਤਰੀ ਮੈਡਮ ਜੋਰਜ਼ੀਆ ਮੇਲੋਨੀ ਨੇ ਗਹਿਰਾ ਸੋਗ ਪ੍ਰਗਟ ਕੀਤਾ ਹੈ।ਜਿ਼ਕਰਯੋਗ ਹੈ ਨਗਰ ਨਿਗਮ ਮਿਲਾਨ ਵੱਲੋਂ ਬਜੁਰਗ ਜੋੜਿਆਂ ਲਈ ਚਲਾਇਆ ਜਾ ਰਿਹਾ ਇਹ ਬਿਰਧ ਆਸਰਮ “ਕਾਜਾ ਦੀ ਕੋਨਿਉਜੀ”ਬਿਰਧ ਲੋਕਾਂ ਲਈ ਇੱਕ ਸਿਹਤ ਸੰਭਾਲ ਰਿਹਾਇਸ਼ ਹੈ। ਜਿਸਦੀ ਮਲਕੀਅਤ ਮਿਲਾਨ ਦੇ ਨਗਰ ਨਿਗਮ ਦੀ ਹੈ। ਜਿਨ੍ਹਾਂ ਨੂੰ ਹਸਪਤਾਲ ਸੇਵਾਵਾਂ ਦੀਆਂ ਸੇਵਾਵਾਂ ਅਤੇ ਬਿਰਧ ਲੋਕਾਂ ਦੀ ਦੇਖ ਭਾਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਆਸ਼ਰਮ ਨੂੰ 1955 ਤੋਂ 210 ਬਿਸਤਰਿਆਂ ਵਾਲੇ ਇੱਕ ਨਰਸਿੰਗ ਹੋਮ ਵਜੋਂ ਵਰਤਿਆ ਜਾਂਦਾ ਹੈ।

Leave a Reply

Your email address will not be published. Required fields are marked *