ਬਾਬਾ ਸਾਹਿਬ ਡਾ:ਅੰਬੇਦਕਰ ਸਾਹਿਬ ਤੇ ਮਾਨਿਵਰ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਨੂੰ ਸਮਰਪਿਤ ਵਿਸ਼ਾਲ ਸਮਾਗਮ 16 ਜੁਲਾਈ ਦਿਨ ਐਤਵਾਰ ਨੂੰ ਕਰੇਜੋ ਰਿਜੋਇਮੀਆ ਵਿਖੇ

ਰੋਮ(ਬਿਊਰੋ)ਭਾਰਤੀ ਸਮਾਜ ਵਿੱਚ ਗਰੀਬ ਤੇ ਬੇਵੱਸ ਲੋਕਾਂ ਨਾਲ ਹੋ ਰਹੀ ਸ਼ਰਮਾਏਦਾਰਾਂ ਵੱਲੋਂ ਕਾਣੀ ਵੰਡ,ਵਿਤਕਰਾ ਤੇ ਜੁਲਮ ਨੂੰ ਠੱਲ ਪਾਉਣ ਲਈ ਆਪਣੀ ਕਲਮ ਨਾਲ ਇਨਕਲਾਬ ਲਿਆਉਣ ਵਾਲੇ ਯੁੱਗ ਪੁਰਸ਼,ਭਾਰਤ ਰਤਨ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਡਾ:ਭੀਮ ਰਾਓ ਅੰਬੇਡਕਰ ਸਾਹਿਬ ਅਤੇ ਭਾਰਤ ਦੀ ਸਿਆਸਤ ਦਾ ਧੁਰਾ ਘਮਾਉਣ ਵਾਲੇ ਮਾਨਿਵਰ ਸਾਹਿਬ ਸ਼੍ਰੀ ਕਾਂਸੀ ਰਾਮ ਜਿਹਨਾਂ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਿੰਘਾਸਨ ਉਪੱਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਦਲਿਤ ਔਰਤ ਨੂੰ ਬਿਠਾਕੇ ਇਤਿਹਾਸ ਰਚਿਆ।ਇਹ ਦਲਿਤ ਔਰਤ ਕੁਮਾਰੀ ਭੈਣ ਮਾਇਆਵਤੀ ਜਿਹੜੀ ਕਿ ਸਿਰਫ਼ ਇੱਕ ਵਾਰ ਨਹੀਂ ਸਗੋ 4ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹੀ ਹੈ।

ਭਾਰਤ ਦੇ ਗਰੀਬਾਂ ਦੇ ਇਹਨਾਂ ਦੋਨਾਂ ਮਸੀਹਿਆਂ ਨੂੰ ਸਮਰਪਿਤ ਵਿਸ਼ਾਲ ਸਮਾਗਮ ਇਟਲੀ ਦੇ ਇਮਿਲਿਆ ਰੋਮਾਨਾ ਸੂਬੇ ਦੇ ਜਿ਼ਲ੍ਹਾ ਰਿਜੋਇਮੀਲੀਆ ਦੇ ਸ਼ਹਿਰ ਕਰੇਜੋ ਵਿਖੇ ਯੂਰਪ ਦੀ ਸਿਰਮੌਰ ਸਮਾਜ ਸੇਵੀ ਜੱਥੇਬੰਦੀ ਭਾਰਤ ਰਤਨ ਡਾ:ਬੀ,ਆਰ ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ 16 ਜੁਲਾਈ ਦਿਨ ਐਤਵਾਰ 2023 ਨੂੰ ਸਮੂਹ ਅੰਬੇਡਕਰੀ ਸਾਥੀਆਂ ਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਕਰਵਾ ਰਹੀ ਹੈ

ਜਿਸ ਵਿੱਚ ਬਾਬਾ ਸਾਹਿਬ ਅੰਬੇਡਕਰ ਦੇ ਪਰਪੋਤੇ ਸ਼੍ਰੀ ਰਾਜ ਰਤਨ ਅੰਬੇਡਕਰ ਮੁੱਖ ਮਹਿਮਾਨ ਵਜੋਂ ਸਿ਼ਰਕਤ ਕਰ ਰਹੇ ਹਨ।ਰਾਜ ਰਤਨ ਅੰਬੇਡਕਰ ਅੱਜ ਕਲ੍ਹ ਆਪਣੀ ਪਹਿਲੀ ਯੂਰਪ ਫੇਰੀ ਉੱਤੇ ਹਨ ਤੇ ਉਹ ਯੂਰਪ ਦੇ ਕਈ ਦੇਸ਼ਾਂ ਵਿੱਚ ਰਹਿਣ ਬਸੇਰਾ ਕਰਦੇ ਅੰਬੇਡਕਰੀ ਸਾਥੀਆਂ ਨਾਲ ਮਿਸ਼ਨ ਪ੍ਰਤੀ ਵਿਸ਼ਾਲ ਵਿਚਾਰਵਟਾਂਦਰੇ ਕਰ ਰਹੇ ਹਨ।

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਕੈਲਾਸ਼ ਬੰਗੜ ,ਗਿਆਨ ਚੰਦ ਸੂਦ,ਸਰਬਜੀਤ ਵਿਰਕ,ਅਜਮੇਰ ਕਲੇਰ,ਰੂਪ ਲਾਲ ਸੀਮਕ,ਰਾਮ ਕਿਸ਼ਨ,ਜੀਤ ਰਾਮ ਰਮੇਸ ਪੌੜ,ਦੇਸ ਰਾਜ ਜਸੱਲ ਅਸਵਨੀ ਕੁਮਾਰ ਤੇ ਕਸ਼ਮੀਰ ਮਹਿੰਮੀ ਨੇ ਦਿੰਦਿਆਂ ਇਟਲੀ ਦੇ ਸਮੂਹ ਭਾਰਤੀ ਭਾਈਚਾਰੇ ਨੂੰ ਸਮਾਗਮ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *