ਇਟਲੀ ਦੇ ਉੱਘੇ ਸਮਾਜ ਸੇਵਕ ਤੇ ਸਿਆਸਤਦਾਨ ਜਗਵੰਤ ਸਿੰਘ ਲਹਿਰਾ ਦਾ ਫੁੱਟਬਾਲ ਕਲੱਬ ਐਫ ਸੀ ਵੀਆਦਾਨਾਂ, ਹੈਂਡ ਤੋਂ ਹੈਂਡ ਸੰਸਥਾ ਵਲੋ ਵਿਸ਼ੇਸ਼ ਸਨਮਾਨ

ਮਿਲਾਨ (ਇਟਲੀ) 15 ਜੁਲਾਈ (ਕਲਤੂਰਾ ਸਿੱਖ) ਵਿਦੇਸ਼ਾਂ ਵਿੱਚ ਆਕੇ ਆਪਣੇ ਆਪ ਨੂੰ ਸਥਾਪਿਤ ਕਰਨਾ ਪ੍ਰਦੇਸੀਆਂ ਲਈ ਸਭ ਤੋਂ ਵੱਡੀ ਚਨੌਤੀ ਹੁੰਦਾ ਹੈ ਇਸ ਚਨੌਤੀ ਉਹੀ ਲੋਕ ਕਬੂਲ ਦੇ ਹਨ ਜਿਹਨਾਂ ਇਤਿਹਾਸ ਵਿੱਚ ਨਵੀਆਂ ਪੈੜਾਂ ਪਾਉਣੀਆਂ ਹੋਣ ਉਨਾਂ ਵਿੱਚੋ ਇਕ ਹਨ ਸ. ਜਗਵੰਤ ਸਿੰਘ ਲਹਿਰਾਂ ਪ੍ਰਧਾਨ ਸ਼੍ਰੋਮਣੀ ਅਕਾਲ ਦਲ ਇਟਲੀ ਜੋ ਵਿਛਲੇ ਕਈ ਸਾਲਾਂ ਤੋ ਪਾਰਟੀ ਲਈ ਸੇਵਾਵਾਂ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੀਆ ਸੇਵਾਵਾਂ ਦੇ ਨਾਲ – ਨਾਲ ਸਮਾਜ ਸੇਵਾ ਵਿੱਚ ਅੱਗੇ ਆ ਕੇ ਬਹੁਤ ਸੇਵਾਵਾਂ ਕਰਦੇ ਹਨ ਅਤੇ ਪਿਛਲੇ ਕਈ ਸਾਲਾਂ ਭਾਰਤੀ ਭਾਈਚਾਰੇ ਨੂੰ ਖੇਡਾਂ ਨਾਲ ਜੋੜਨ ਲਈ ਵੱਡਾ ਸਹਿਯੋਗ ਦੇ ਰਹੇ ਹਨ ।

ਇਟਲੀ ਵਿੱਚ ਕਰਵਾਏ ਜਾਦੇ ਵੱਡੇ ਖੇਡ ਮੇਲੇ ਕਬੱਡੀ ਟੂਰਨਾਮੈਂਟ, ਫੁੱਟਬਾਲ ਟੂਰਨਾਮੈਂਟ ਕਰਵਾਉਣ ਵਿੱਚ ਵੱਡਾ ਸਹਿਯੋਗ ਕਰਦੇ ਹਨ।ਸ. ਜਗਵੰਤ ਸਿੰਘ ਲਹਿਰਾਂ ਦੀਆ ਸੇਵਾਵਾਂ ਨੂੰ ਦੇਖਦੇ ਹੋਏ ਫੁੱਟਬਾਲ ਕਲੱਬ ਐਫ ਸੀ ਵੀਆਦਾਨਾਂ, ਹੈਂਡ ਤੋਂ ਹੈਂਡ ਸੰਸਥਾ ਵਲੋ ਸ. ਜਗਵੰਤ ਸਿੰਘ ਲਹਿਰਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਟਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਫੁੱਟਬਾਲ ਟੂਰਨਾਮੈਂਟ ਵਿੱਚ ਮੌਜੂਦ ਸਨ ਮੋਹਨ ਸਿੰਘ ਪੁਰੇਵਾਲ, ਭੁਪਿੰਦਰ ਸਿੰਘ ਕੰਗ, ਬਲਜੀਤ ਸਿੰਘ ਚੀਮਾ, ਬਲਦੇਵ ਸਿੰਘ ਬੂਰੇ ਜੱਟਾ, ਜਸਕਰਨ ਸਿੰਘ ਬਿੱਲਾ, ਕਮਲ ਡੇਸਾਉਰ, ਗੁਰਚਰਨ ਸਿੰਘ ਭੂੰਗਰਨੀ ਸ਼੍ਰੋਮਣੀ ਅਕਾਲੀ ਦਲ ਇਟਲੀ, ਹਰਦੀਪ ਸਿੰਘ ਬੌਦਲ ਸ਼੍ਰੋਮਣੀ ਅਕਾਲੀ ਦਲ ਇਟਲੀ, ਕਲਤੂਰਾ ਸਿੱਖ ਦੇ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *