ਵਰਲਡਵਾਈਡ ਬੀ ਐਸ ਪੀ ਸਪੋਟਰ ਟੀਮ ਇਟਲੀ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਸਾਥੀਆਂ ਤੇ ਆਪ ਸਰਕਾਰ ਵਿੱਚ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਤਿੱਖੀ ਅਲੋਚਨਾ

ਰੋਮ( ਕੈਂਥ,ਟੇਕ ਚੰਦ)ਵਰਲਡਵਾਈਡ ਬੀ ਐਸ ਪੀ ਸਪੋਟਰ ਟੀਮ ਇਟਲੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਤੇ ਆਪ ਸਰਕਾਰ ਵਿੱਚ ਕਮਿਸ਼ਨਰੇਟ ਪੁਲਿਸ ਵਲੋ ਕੀਤੀ ਹਿੰਸਾ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਬਾਬਾ ਸਾਹਬ ਦੇ ਪੈਰੋਕਾਰਾਂ ਨੇ ਕਿਹਾ ਕਿ ਬਸਪਾ ਆਗੂ ਤੇ ਵਰਕਰ ਤੇ ਹਿੰਸਾ ਇਕ ਤਰ੍ਹਾਂ ਦੇ ਉਨ੍ਹਾਂ ਦੀ ਆਵਾਜ਼ ਦਵਾਉਣ ਦੀ ਕੋਸ਼ਿਸ਼ ਹੈ।

ਉਨ੍ਹਾਂ ਕਿਹਾ ਕਿ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਵਲੋ ਸਿਰਫ ਬੁੱਤ ਤੋੜਨ ਦੀ ਕੋਸ਼ਿਸ ਦਾ ਵਿਰੋਧ ਹੀ ਦਰਜ ਕਰਵਾਇਆ ਜਾ ਰਿਹਾ ਸੀ ਤੇ ਉਨ੍ਹਾਂ ਵਲੋ ਕੋਈ ਵੀ ਗੱਲ ਜਨਤਾ ਦੇ ਹਿੱਤਾਂ ਦੇ ਵਿਰੁੱਧ ਨਹੀਂ ਕੀਤੀ ਗਈ ਪਰ ਇਸਦੇ ਬਾਵਜੂਦ ਆਪ ਸਰਕਾਰ ਦੇ ਰਾਜ ਵਿੱਚ ਪੁਲਿਸ ਵਲੋਂ ਉਨ੍ਹਾਂ ਤੇ ਤਸ਼ੱਦਦ ਤੇ ਅਣ ਮਨੁੱਖੀ ਵਰਤਾਅ ਕੀਤੀ ਗਿਆ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਵਰਲਡਵਾਈਡ ਬੀ ਐਸ ਪੀ ਸਪੋਟਰ ਟੀਮ ਦੇ ਸਾਥੀਆਂ ਪ੍ਰਬਦਿਆਲ , ਮਦਨ ਬੰਗੜ , ਭੂੱਟੋ ਕੁਮਾਰ , ਲੇਖਰਾਜ ਜੱਖੂ , ਗੁਰਬਖਸ ਜੱਸਲ,ਬਿੱਟੂ ਬਿਲਗਾ, ਰਾਮ ਲੁਭਾਇਆ ਪੰਚ , ਡਾ. ਰਾਕੇਸ਼ ਜੱਖੂ , ਹਰਭਜਨ ਬੰਗੜ , ਮਲਕੀਤ ਸਿੰਘ, ਲੱਖਵੀਰ ਸਿੰਘ ਰਗੂਸਾ , ਮਦਨ ਅੰਬੇਡਕਰ , ਪ੍ਰੇਮ ਕੁਮਾਰ , ਕਿਹਾ ਕਿ ਬਾਬਾ ਸਾਹਿਬ ਪੈਰੋਕਾਰਾਂ ਜਿੱਥੇ ਵੀ ਵਸਦੇ ਹੋਣ ਉਨ੍ਹਾਂ ਵਲੋ ਬਾਬਾ ਸਾਹਬ ਦੇ ਬੁੱਤ ਨਾਲ ਕਿਸੇ ਵੀ ਤਰ੍ਹਾਂ ਹੀ ਛੇੜਛਾੜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਜੇਕਰ ਕੋਈ ਕਰਦਾ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੈ। ਉਹੀ ਬਲਵਿੰਦਰ ਕੁਮਾਰ ਨੇ ਕੀਤਾ। ਉਨ੍ਹਾਂ ਕਿਹਾ ਕਿ ਉਹ ਬਸਪਾ ਆਗੂ ਤੇ ਵਰਕਰ ਨਾਲ ਡਟ ਕੇ ਖੜੇ ਹਨ ਤੇ ਸਰਕਾਰ ਤੇ ਪੁਲਿਸ ਦੀ ਧੱਕੇਸ਼ਾਹੀ ਦਾ ਸਖਤ ਵਿਰੋਧ ਕਰਦੇ ਹਾਂ,

Leave a Reply

Your email address will not be published. Required fields are marked *