ਬਾਬਾ ਸਾਹਿਬ ਦੀ ਬਦੌਲਤ ਭਾਰਤ ਦੇ ਅਣਗੋਲੇ ਸਮਾਜ ਨੇ 75 ਸਾਲਾਂ ਦੌਰਾਨ ਹਵਾਈ ਜਹਾਜਾਂ ਵਿੱਚ ਸਫ਼ਰ ਕਰਨਾ ਹੀ ਸੁਰੂ ਨਹੀਂ ਕੀਤਾ ਸਗੋਂ ਹਵਾਈ ਜਹਾਜ਼ ਉਡਾਣ ਦੇ ਰੁੱਤਬੇ ਉੱਤੇ ਵੀ ਬਿਰਾਜਮਾਨ:-ਰਾਜ ਰਤਨ ਅੰਬੇਦਕਰ

*ਬਾਬਾ ਸਾਹਿਬ ਅੰਬੇਦਕਰ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਸਮਰਪਿਤ ਵਿਸ਼ਾਲ ਕੌਮਾਂਤਰੀ ਸਮਾਗਮ*

ਰੋਮ (ਦਲਵੀਰ ਕੈਂਥ ,ਬਲਜੀਤ ਭੌਰਾ) ਭਾਰਤ ਦੇ ਉਸ ਸਮਾਜ ਨੇ ਬਾਬਾ ਸਾਹਿਬ ਅੰਬੇਡਕਰ ਸਾਹਿਬ ਦੀ ਬਦੌਲਤ ਸਿਰਫ਼ 75 ਸਾਲਾਂ ਦੌਰਾਨ ਹੀ ਹਵਾਈ ਜਹਾਜਾਂ ਵਿੱਚ ਸਫ਼ਰ ਹੀ ਕਰਨਾਂ ਹੀ ਸ਼ੁਰੂ ਨਹੀਂ ਕੀਤਾ ਸਗੋਂ ਹਵਾਈ ਜਹਾਜਾਂ ਨੂੰ ਉਡਾਣ ਦਾ ਰੁੱਤਬਾ ਵੀ ਪ੍ਰਾਪਤ ਹੋਇਆ ਹੈ ਜਦੋਂ ਕਿ ਭਾਰਤੀ ਸਮਾਜ ਵਿੱਚ ਪਿਛਲੇ 1500 ਸਾਲਾਂ ਤੋਂ ਮਨੂੰਸਿਮਰਤੀ ਕਾਬਜ ਸੀ ਜਿਸ ਨੇ ਦਲਿਤਾਂ ਤੇ ਜਾਨਵਰਾਂ ਨੂੰ ਇੱਕ ਸਮਾਨ ਹੀ ਸਮਝਿਆ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰਾਜ ਰਤਨ ਅੰਬੇਦਕਰ ਪੜਪੋਤਾ ਬਾਬਾ ਸਾਹਿਬ ਅੰਬੇਦਕਰ ਨੇ ਯੂਰਪ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਭਾਰਤ ਰਤਨ ਡਾ:ਬੀ ਆਰ ਅੰਬੇਦਕਰ ਵੇਲਫੇਅਰ ਐਸੋਸ਼ੀਏਸ਼ਨ (ਰਜਿ:)ਇਟਲੀ ਨੇ ਭਾਰਤ ਦੇ ਪਛਾੜੇ ਸਮਾਜ ਭਾਰਤ ਤੇ ਮੂਲ ਨਿਵਾਸੀਆਂ ਦੀ ਜੂਨ ਸੁਧਾਰਨ ਵਾਲੇ ਮਹਾਨ ਯੁੱਗ ਪੁਰਸ਼ ਵਿਸ਼ਵ ਰਤਨ ਡਾ:ਅੰਬੇਦਕਰ ਸਾਹਿਬ ਤੇ ਭਾਰਤੀ ਸਿਆਸਤ ਦੇ ਅੰਕੜੇ ਬਦਲਣ ਵਾਲੇ ਮਹਾਨ ਸਿਆਸਤਦਾਨ ਤੇ ਪਿਤਾਮਾ ਬਹੁਜਨ ਸਮਾਜ ਪਾਰਟੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਇਹਨਾਂ ਦੋਨਾਂ ਮਸੀਹਿਆਂ ਨੂੰ ਸਮਰਪਿਤ ਹੋਏ ਵਿਸ਼ਾਲ ਸਮਾਗਮ ਦੌਰਾਨ ਇਟਲੀ ਦੇ ਇਮਿਲਿਆ ਰੋਮਾਨਾ ਸੂਬੇ ਦੇ ਜ਼ਿਲ੍ਹਾ ਰਿਜੋਇਮੀਲੀਆ ਦੇ ਸ਼ਹਿਰ ਕਰੇਜੋ ਵਿਖੇ ਹਾਜ਼ਰੀਨ ਵਿਸ਼ਾਲ ਭਾਰਤੀ ਇੱਕਠ ਨਾਲ ਕੀਤਾ।ਇਟਲੀ ਦੇ ਸਮੂਹ ਅੰਬੇਡਕਰੀ ਸਾਥੀਆਂ ਤੇ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਕਰਵਾਏ

ਇਸ ਸਮਾਗਮ ਨੂੰ ਸੰਬਧਿਤ ਕਰਦਿਆਂ ਰਾਜ ਰਤਨ ਅੰਬੇਦਕਰ ਸਾਹਿਬ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਭਾਰਤ ਦੇ ਲਿਖੇ ਸੰਵਿਧਾਨ ਦੀ ਤਾਕਤ ਨਾਲ ਹੀ ਭਾਰਤੀ ਨਾਰੀ ਨੂੰ ਸਤੀ ਪ੍ਰਥਾ ਤੋਂ ਪੂਰਨ ਮੁਕਤੀ ਮਿਲ ਸਕੀ ਤੇ ਇਸ ਦੀ ਬਦੌਲਤ ਹੀ ਔਰਤ ਨੂੰ ਸੰਪੂਰਨ ਰੂਪ ਵਿੱਚ ਆਪਣਾ ਸਰੀਰ ਢੱਕਣ ਦਾ ਅਧਿਕਾਰ ਮਿਲਿਆ ।ਮਨੂੰ ਸਿਮਰਤੀ ਦਾ ਕਾਨੂੰਨ ਮਹਾਂ ਭਾਰਤ ਵਿੱਚ ਦਰੋਪਤੀ ਨੂੰ ਨਿਰਵਸਤਰ ਕਰਵਾਉਂਦਾ ਹੈ ਤੇ ਸਾਡੇ ਬਾਬਾ ਸਾਹਿਬ ਦਾ ਕਾਨੂੰਨ ਦਰੋਪਤੀ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਸਿੰਘਾਸਨ ਉਪੱਰ ਬਿਠਾਉਂਦਾ ਹੈ ਹੁਣ ਇਸ ਤੋਂ ਵੱਡਾ ਤਰਕ ਕੀ ਕੀਤਾ ਜਾਵੇ ਕਿ ਬਾਬਾ ਸਾਹਿਬ ਦਾ ਮਿਸ਼ਨ ਕੀ ਹੈ।ਸਮਾਜ ਵਿੱਚ ਹਰ ਇਨਸਾਨ ਨੂੰ ਬਰਾਬਰਤਾ ਦਾ ਹੱਕ,ਸਤਿਕਾਰ,ਤੇ ਅਧਿਕਾਰ ਦੁਆਉਣ ਲਈੀ ਬਾਬਾ ਸਾਹਿਬ ਨੇ ਸਾਰੀ ਜਿੰਦਗੀ ਭਾਰਤ ਦੇ ਅਣਗੋਲੇ ਸਮਾਜ ਨੂੰ ਉੱਚਾ ਚੁੱਕਣ ਲਈ ਲੰਘਾ ਦਿੱਤਾ ਅਜਿਹੇ ਵਿਸ਼ਵ ਰਤਨ ਦੇ ਮਿਸ਼ਨ ਨੂੰ ਉਹਨਾਂ ਤੋਂ ਬਾਅਦ ਜੇਕਰ ਕਿਸੇ ਨੇ ਅਮਲੀ ਜਾਮਾ ਪਹਿਨਾ ਕੇ ਸਮਾਜ ਨੂੰ ਜਾਗਰੂਕ ਕੀਤਾ ਹੈ ਤਾਂ ਉਹ ਹੈ ਮਾਨਿਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਜਿਹਨਾਂ ਆਪਣਾ ਆਖ਼ਰੀ ਸਾਹ ਵੀ ਮਿਸ਼ਨ ਦੇ ਲੇਖੇ ਲਗਾਇਆ ਉਹਨਾਂ ਦੀ ਬਦੌਲਤ ਹੀ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਸਿੰਘਾਸਨ ਉਪੱਰ ਦਲਿਤ ਸਮਾਜ ਦੀ ਔਰਤ 4 ਵਾਰ ਬਿਰਾਜਮਾਨ ਹੋਈ ਹੈ,

ਇਸ ਮੌਕੇ ਮਿਸ਼ਨਰੀ ਗਾਇਕ ਪੰਮਾ ਲਧਾਣਾ ਤੇ ਸੋਢੀ ਮੱਲ ਤੋਂ ਇਲਾਵਾ ਹੋਰ ਅੰਬੇਦਕਰੀ ਗਾਇਕਾਂ ਨੇ ਵੀ ਆਪਣੀ ਦਮਦਾਰ ਤੇ ਸ਼ੁਰੀਲੀ ਆਵਾਜ ਰਾਹੀ ਬਾਬਾ ਸਾਹਿਬ ਦੇ ਮਿਸ਼ਨ ਦਾ ਜੁੜਨ ਦਾ ਸੱਦਾ ਦਿੱਤਾ।ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਕੈਲਾਸ਼ ਬੰਗੜ ,ਗਿਆਨ ਚੰਦ ਸੂਦ,ਸਰਬਜੀਤ ਵਿਰਕ,ਅਜਮੇਰ ਕਲੇਰ,ਰੂਪ ਲਾਲ ਸੀਮਕ,ਤੇ ਕਸ਼ਮੀਰ ਮਹਿੰਮੀ ,ਦੇਸ ਰਾਜ ,ਜੀਤ ਰਾਮ,ਸ਼ਾਮ ਲਾਲ ਟੂਰਾ,ਸੁਖਵਿੰਦਰ ਸੁੱਖੀ,ਸੁਖਵਿੰਦਰ ਕੁਮਾਰ ਰੋਮ ,ਰਾਮ ਕਿਸ਼ਨ ,ਰਮੇਸ ਕੁਮਾਰ,ਸੁਰੇਸ਼ ਹਰਿਆਣਾ ,ਅਸ਼ਵਨੀ ਦਾਤਰ ਤੇ ਬੱਬੂ ਜਲੰਧਰੀ ਆਦਿ ਨੇ ਅਹਿਮ ਭੂਮਿਕਾ ਨਿਭਾਈ ।ਪ੍ਰਬੰਧਕਾਂ ਵੱਲੋਂ ਰਾਜ ਰਤਨ ਅੰਬੇਦਕਰ ਤੇ ਹੋਰ ਅੰਬੇਦਕਰੀ ਸਾਥੀਆਂ ਦਾ ਬਾਬਾ ਸਾਹਿਬ ਦੀ ਤਸਵੀਰ ਨਾਲ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *