ਯਾਦਗਾਰੀ ਹੋ ਨਿਬੜਿਆ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਕਾਜਲੋਲਦੋ ਵਿਖੇ ਕਰਵਾਇਆ ਗਿਆ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ

ਮਿਲਾਨ (ਇਟਲੀ) 19 ਜੁਲਾਈ (ਬਿਉਰੋ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਇਨਸ ਆਫ ਪੰਜਾਬ ਆਜੋਲਾ ਵੱਲੋਂ ਚੌਥਾ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਕਾਜਲੋਲਦੋ ਵਿਖੇ ਮਿਤੀ 15 ਅਤੇ 16 ਜੁਲਾਈ ਨੂੰ ਕਰਵਾਇਆ ਗਿਆ। ਜਿਸ ਵਿਚ 18 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਮੀਫ਼ਾਈਨਲ ਮੁਕਾਬਲਾ ਬੈਰਗਾਮੋ ਦਾ ਮਾਨਤੋਵਾ ਨਾਲ ਅਤੇ ਫਾਬਰੀਕੋ ਦਾ ਵੀਆਦਾਨਾ ਨਾਲ ਹੋਇਆ।

ਅਤੇ ਫਾਈਨਲ ਮੁਕਾਬਲੇ ਬੈਰਗਾਮੋ ਅਤੇ ਫਾਬਰੀਕੋ ਟੀਮਾਂ ਵਿਚਕਾਰ ਹੋਏ। ਫਾਈਨਲ ਮੁਕਾਬਲਾ ਦਰਸ਼ਕਾਂ ਵਾਸਤੇ ਬਹੁਤ ਹੀ ਰੋਮਾਂਚਿਕ ਰਿਹਾ। ਦੋਨੋਂ ਟੀਮਾਂ ਨੇ ਫਾਈਨਲ ਵਿੱਚ ਬਹੁਤ ਹੀ ਸੋਹਣੀ ਪ੍ਰਦਰਸ਼ਨੀ ਦਿਖਾਈ। ਜੀਰੋ ਜੀਰੋ ਤੇ ਦੋਨਾਂ ਟੀਮਾਂ ਰਹਿੰਦੀਆਂ ਹੋਈਆਂ ਅੰਤ ਇਹ ਮੈਚ ਪਨਲਟੀਆ ਤੇ ਜਾ ਕੇ ਖਤਮ ਹੋਇਆ।

ਅੰਤ ਫਾਬਰੀਕੋ ਦੀ ਟੀਮ ਫਾਈਨਲ ਵਿੱਚ ਜੇਤੂ ਰਹੀ। ਫਾਈਨਲ ਵਿਚ ਜੇਤੂ ਰਹੀ ਟੀਮ ਨੂੰ ਟਰਾਫੀ ਅਤੇ 1 ਹਜ਼ਾਰ ਯੂਰੋ ਨਾਲ ਸਨਮਾਨ ਕੀਤਾ ਗਿਆ। ਅਤੇ ਦੂਜੇ ਸਥਾਨ ਤੇ ਰਹੀ ਬੈਰਗਾਮੋ ਦੀ ਟੀਮ ਨੂੰ ਟਰਾਫੀ ਅਤੇ 800 ਯੂਰੋ ਦੇ ਨਾਲ ਸਨਮਾਨ ਕੀਤਾ ਗਿਆ। ਅਤੇ ਇਸ ਤੋਂ ਇਲਾਵਾ ਬੈਸਟ ਗੋਲਕੀਪਰ ਫਾਬਰੀਕੋ, ਬੈਸਟ ਪਲੇਅਰ ਮਾਨਵ, ਬੈਸਟ ਸਕੋਰਰ ਸੌਰਵ ਵੀਆਦਾਨਾ ਐਲਾਨੇ ਗਏ। ਅਤੇ ਉਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਜੇਤੂ ਰਹੀ ਟੀਮ ਨੂੰ ਪਹਿਲਾ ਇਨਾਮ ਜਸਵੀਰ ਸਿੰਘ, ਬਿਕਰਮ ਸਿੰਘ,ਦਲਜੀਤ ਸਿੰਘ ਵੱਲੋਂ ਦਿੱਤਾ ਗਿਆ।ਅਤੇ ਦੂਸਰੇ ਸਥਾਨ ਤੇ ਆਉਣ ਵਾਲੀ ਟੀਮ ਨੂੰ ਮਨਪ੍ਰੀਤ ਸਿੰਘ ਸਟੂਡੀਓ ਮੁਲਤੀਪਰਾਤੀਕੇ ਮਨੈਰਵੀਓ, ਹਰਦੀਪ ਸਿੰਘ ਨਿਊ ਓਪਨਿਕ ਸਟੂਡੀਓ ਮੁਲਤੀਪਰਾਤੀਕੇ ਆਜੋਲਾ ਵੱਲੋਂ ਦਿੱਤਾ ਗਿਆ। ਟਰੌਫੀਆ ਅਤੇ ਗਰਾਊਂਡ ਦੀ ਭੂਮਿਕਾ ਸਪੌਂਸਰ ਵਜੋਂ ਅਮਨਦੀਪ ਚੱਠਾ ਅਤੇ ਤਲਵਿੰਦਰ ਸਿੰਘ ਨੇ ਨਿਭਾਈ। ਟੂਰਨਾਮੈਂਟ ਦਾ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਚੈਨਲ ਤੇ ਲਾਈਵ ਦਿਖਾਇਆ ਗਿਆ।

ਲੰਗਰ ਦੀ ਸੇਵਾ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਬਸਾਨੋ ਬ੍ਰੇਸ਼ੀਆਨੋ ਵੱਲੋਂ ਕੀਤੀ ਗਈ। ਅਤੇ ਇਟਲੀ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਹਮੇਸ਼ਾ ਹੀ ਅੱਗੇ ਵੱਧ ਕੇ ਯੋਗਦਾਨ ਪਾਉਂਦੀ ਸੰਸਥਾ ਕਲਤੂਰਾ ਸਿੱਖ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਲਾਇਨਸ ਆਫ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਆਏ ਹੋਏ ਦਰਸ਼ਕਾਂ ਅਤੇ ਪਹੁੰਚੀਆਂ ਸਮੁੱਚੀਆਂ

Leave a Reply

Your email address will not be published. Required fields are marked *