ਹੜ ਪ੍ਰਭਾਵਿਤ ਲੋਕਾਂ ਦੇ ਦਰਦਾਂ ਤੇ ਮੱਲ੍ਹਮ ਅਤੇ ਨੌਜਵਾਨਾਂ ਵਿੱਚ ਹੋਰ ਵੀ ਭਰੇਗਾ ਜੋਸ਼ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ( ਹੌਂਸਲੇ ਬੁਲੰਦ)

ਸੁਲਤਾਨਪੁਰ ਲੋਧੀ 20 ਜੁਲਾਈ ਰਾਜ ਹਰੀਕੇ ਪੱਤਣ। ਵਾਤਾਵਰਨ ਅਤੇ ਸੱਭਿਆਚਾਰ ਗਾਇਕੀ ਦੇ ਚਰਚਿਤ ਗਾਇਕ ਬਲਵੀਰ ਸ਼ੇਰਪੁਰੀ ਨੇ ਹਮੇਸ਼ਾ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਸਮਾਜ ਭਲਾਈ ਅਤੇ ਮਨੁੱਖਤਾ ਦੀ ਜਾਗਰੂਕਤਾ ਲਈ ਵੱਡੇ ਪੱਧਰ ਤੇ ਆਪਣੀ ਬੁਲੰਦ ਆਵਾਜ਼, ਸੱਚੀ ਸੁੱਚੀ ਸੋਚ ਅਤੇ ਭਵਿੱਖ ਦੀ ਚੰਗੀ ਕਾਮਨਾ ਲਈ ਕਲਮ ਦਾ ਵੀ ਵੱਡਾ ਯੋਗਦਾਨ ਪਾਇਆ ਹੈ।

ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਹੜਾਂ ਦੀ ਮਾਰ ਹੇਠ ਚੱਲ ਰਹੇ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਟੁੱਟੇ ਬੰਨਾ ਕਾਰਨ ਜਾਨੀ ਮਾਲੀ ਨੁਕਸਾਨ ਅਤੇ ਵੱਖ ਵੱਖ ਸਹਿਯੋਗੀ ਸੱਜਣ, ਸੰਸਥਾਵਾਂ ਦੀਆਂ ਕਾਰਸੇਵਾਂਵਾਂ ਨੂੰ ਮੱਦੇਨਜ਼ਰ ਰੱਖਦਿਆਂ ਬਲਵੀਰ ਸ਼ੇਰਪੁਰੀ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਆਸ਼ੀਰਵਾਦ ਨਾਲ ਉਘੇ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਪੇਸ਼ਕਸ਼ ਅਤੇ ਪਾਬਲਾ ਰਿਕਾਰਡ ਕੰਪਨੀ ਦੇ ਬੈਨਰ ਹੇਠ ਨਵਾਂ ਟਰੈਕ (ਹੌਂਸਲੇ ਬੁਲੰਦ ) ਆਪਣੀ ਦਮਦਾਰ ਕਲਮ ਰਾਹੀਂ ਨੌਜਵਾਨਾਂ ਦੇ ਹੌਸਲੇ ਬੁਲੰਦ ਕਰਦਾ ਆਪਣੀ ਬੁਲੰਦ ਆਵਾਜ਼ ਵਿੱਚ ਸਮਾਜਿਕ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਜਲਦੀ ਸੰਗਤਾਂ ਦੇ ਰੁਬਰੂ ਕਰਨ ਜਾ ਰਿਹਾ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸਜਾਇਆ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਤਿਆਰ ਕੀਤਾ ਗਿਆ ਹੈ। ਪਹਿਲਾਂ ਵੀ ਬਲਵੀਰ ਸ਼ੇਰਪੁਰੀ ਨੇ 2019 ਹੜਾਂ ਦੌਰਾਨ ਮਨੁਖਤਾ ਦੀ ਸੇਵਾ ਟ੍ਰੈਕ ਰੀਲੀਜ਼ ਕੀਤਾ ਸੀ ਜਿਸ ਨੂੰ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਤੇ ਸਹਿਯੋਗ ਮਿਲ ਰਿਹਾ ਹੈ।

Leave a Reply

Your email address will not be published. Required fields are marked *