…ਜਦੋਂ ਸਲੋਫਰਾ(ਅਵਲੀਨੋ) ਦੀਆਂ ਪੰਜਾਬਣਾਂ ਨੇ ਤੀਆਂ ਤੀਜ ਦੇ ਮੇਲੇ ‘ਚ ਨੱਚ-ਨੱਚ ਹਿਲਾ ਦਿੱਤੀ ਇਟਲੀ

ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾਂ ਰੱਜ ਰੱਜ ਪਾਈਆਂ ਬੋਲੀਆਂ ਤੇ ਪਾਇਆ ਗਿੱਧਾ*

ਰੋਮ(ਕੈਂਥ,ਟੇਕ ਚੰਦ)ਇਟਲੀ ਦੇ ਸਭ ਤੋਂ ਵੱਡੇ ਸੂਬੇ ਕੰਪਾਨੀਆ ਦੀਆਂ ਖੂਬਸੂਰਤ ਪਹਾੜ੍ਹੀਆਂ ਦੀ ਗੋਦ ਵਿੱਚ ਵੱਸੇ ਸ਼ਹਿਰ ਸਲੋਫਰਾ ਜ਼ਿਲ੍ਹਾ ਅਵਲੀਨੋ ਦੀਆਂ ਪੰਜਾਬਣਾਂ ਨੇ‘ “ਤੀਆ ਤੀਜ ਦਾ ਮੇਲਾ”ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਿਸ ਵਿਚ ਪੰਜਾਬੀ ਪਹਿਰਾਵੇ ਵਿਚ ਸੱਜੀਆ ਮੁਟਿਆਰਾ ਨੇ ਗਿੱਧਾ,ਭੰਗੜਾ ਤੇ ਬੋਲੀਆਂ ਨਾਲ ਖੂਬ ਰੰਗ ਬੰਨਿਆ ਅਤੇ ਜਿਸ ਵਿਚ ਪੰਜਾਬੀ ਮੁਟਿਆਰਾ ਵੱਲੋ ਪੰਜਾਬੀ ਸੰਗੀਤ ਦੇ ਦਿਲ ਨੂੰ ਛੂਹ ਲੈਣ ਵਾਲੇ ਗਾਣਿਆ ਤੇ ਸੋਲੋ ਪਰਫਾਰਮੈਸ ਪੇਸ਼ ਕਰਕੇ ਸਭ ਦੀ ਵਾਹ-ਵਾਹ ਖੱਟੀ।

ਇਸ ਦੌਰਾਨ ਪੰਜਾਬੀ ਗੀਤਾਂ ਤੇ ਪੰਜਾਬਣਾਂ ਵਲੋ ਨੱਚ ਨੱਚ ਖੂਬ ਮੰਨੋਰੰਜਨ ਕੀਤਾ ਗਿਆ ਜਿਸ ਨਾਲ ਇੱਦਾਂ ਲੱਗ ਰਿਹਾ ਸੀ ਜਿਵੇਂ ਇਹਨਾਂ ਮੁਟਿਆਰਾਂ ਦੇ ਗਿੱਧੇ ਦੀ ਧਮਕ ਨਾਲ ਇਟਲੀ ਹਿੱਲ ਰਹੀ ਹੈ।ਮੇਲਾ ਕਰਵਾਉਣ ਵਾਲੀਆਂ ਪੰਜਾਬਣਾਂ ਨੇ ਕਿਹਾ ਕਿ ਉਹ ਪੰਜਾਬ ਤੋ ਹਜ਼ਾਰਾ ਮੀਲ ਦੂਰ ਵੱਸਦੀਆਂ ਹਨ ਪਰ ਹਰ ਪਰਵਾਸੀ ਪੰਜਾਬੀ ਦੇ ਦਿਲ ਵਿੱਚ ਪੰਜਾਬ ਵੱਸਦਾ ਹੈ ਤੇ ਉਹਨਾਂ ਸਭ ਨੂੰ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਅਜਿਹੇ ਪੰਜਾਬੀ ਸੱਚਿਆਚਾਰ ਦੀ ਗੱਲ ਕਰਦੇ ਪ੍ਰੋਗਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਪੰਜਾਬੀ ਸੱਭਿਆਚਾਰ ਨੂੰ ਚੰਗੀ ਤਰ੍ਹਾ ਸਮਝ ਸਕੇ।ਇਸ ਮੇਲੇ ਵਿੱਚ ਮਾਂਵਾਂ ਧੀਆ ਦੇ ਪਿਆਰ ਦੀ ਬਾਤ ਪਾਉਂਦੇ ਲੋਕ ਗੀਤ ਵੀ ਗਾਏ ਗਏ।

Leave a Reply

Your email address will not be published. Required fields are marked *