ਇਟਲੀ:ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ (ਰੋਮ) ਵਿਖੇ ਕਰਵਾਇਆ ਗਿਆ ਵਿਸ਼ਾਲ ਭਗਵਤੀ ਜਾਗਰਣ

ਸ਼ਰਧਾਲੂਆਂ ਵੱਲੋਂ ਭਾਰੀ ਗਿਣਤੀ ਵਿੱਚ ਕੀਤੀ ਗਈ ਸ਼ਮੂਲੀਅਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੀ ਰਾਜਧਾਨੀ ਰੋਮ ਦੇ ਨਜ਼ਦੀਕ ਪੈਂਦੇ ਭਾਰਤੀ ਭਾਈਚਾਰੇ ਦੀ ਵਧ ਵਸੋ ਵਾਲੇ ਸ਼ਹਿਰ ਲਵੀਨੀਓ ਵਿਖੇ ਸਥਿਤ ਪ੍ਰਸਿੱਧ ਸ੍ਰੀ ਸਨਾਤਨ ਧਰਮ ਮੰਦਿਰ ਲਵੀਨੀਓ ਵਲੋਂ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ।

ਇਸ ਜਾਗਰਣ ਵਿੱਚ ਪ੍ਰਸਿੱਧ ਰਾਜ ਗਾਇਕ ਕਾਲਾ ਪਨੇਸਰ , ਮੋਹਿਤ ਸ਼ਰਮਾ ਅਤੇ ਸਾਂਲਾ ਪੂਰੀ ਮਨਜੀਤ ਆਦਿ ਕਈ ਹੋਰ ਗਾਇਕਾਂ ਵਲੋਂ ਭਾਜਨ ਅਤੇ ਭੇਟਾਂ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ।ਇਸ ਮੌਕੇ ਰੋਮ ਸਥਿਤ ਭਾਰਤੀ ਦੂਤਾਵਾਸ ਦੇ ਉਪ ਰਾਜਦੂਤ ਅਮਰਾਰਮ ਗੁਜਰ ਨੇ ਅਧਿਕਾਰੀਆਂ ਸਮੇਤ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰੀ ਤੇ ਸ਼ੰਗਤਾ ਨੂੰ ਭਗਵਤੀ ਜਾਗਰਣ ਦੀਆਂ ਮੁਬਾਰਕਾਂ ਦਿੱਤੀਆ।

ਸਾਰੀ ਰਾਤ ਚੱਲੇ ਜਾਗਰਣ ਵਿੱਚ ਸਰਧਾਲੂਆਂ ਵੱਲੋਂ ਭਾਰੀ ਗਿਣਤੀ ਵਿੱਚ ਹਾਜ਼ਰੀਆਂ ਭਰ ਕੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਤੇ ਮੰਦਿਰ ਦੀਆਂ ਰੌਣਕਾਂ ਨੂੰ ਵਧਾਇਆ ।ਇਸ ਮੌਕੇ ਸੰਗਤਾਂ ਲਈ ਲੰਗਰ ਦੇ ਖੁੱਲੇ ਭੰਡਾਰੇ ਵਰਤਾਏ ਗਏ।

Leave a Reply

Your email address will not be published. Required fields are marked *