ਇਟਲੀ ਦੇ ਭਾਰਤੀਆਂ ਦੀ ਸੇਵਾ ਹਿੱਤ ਭਾਰਤੀ ਕੋਸਲੇਟ ਜਨਰਲ ਮਿਲਾਨ ,ਵੱਲੋਂ ਲੱਗੇ ਵਿਸ਼ੇਸ ਪਾਸਪੋਰਟ ਕੈਪ ਨਾਲ ਭਾਰਤੀ ਹੋਏ ਬਾਗੋਂ-ਬਾਗ

ਰੋਮ (ਦਲਵੀਰ ਕੈਂਥ )ਭਾਰਤ ਸਰਕਾਰ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਤੇ ਸਤਿਕਾਰਤ ਮੈਡਮ ਡਾ:ਨੀਨਾ ਮਲਹੋਤਰਾ ਰਾਜਦੂਤ ਭਾਰਤੀ ਅੰਬੈਂਸੀ ਰੋਮ ਅਤੇ ਮੈਡਮ ਟੀ ਅਜੁੰਗਲਾ ਜਾਮਿਰ ਭਾਰਤੀ ਕੋਸਲੇਟ ਮਿਲਾਨ ਦੀ ਅਗਵਾਈ ਹੇਠ ਭਾਰਤੀ ਕੋਸਲੇਟ ਮਿਲਾਨ ਵਲੌ ਇਟਲੀ ਵਿਚ ਵਸਦੇ ਭਾਈਚਾਰੇ ਲਈ ਵਿਸ਼ੇਸ ਕੈਪਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਇਹ ਸਿਲਸਿਲਾ ਪਿਛਲੇ ਕੁਝ ਸਮੇ ਤੋ ਲਗਾਤਾਰ ਅਮਲ ਵਿਚ ਲਿਆਂਦਾ ਜਾ ਰਿਹਾ ਹੈ ।

ਇਸੇ ਸਬੰਧ ਵਿਚ ਬੀਤੇ ਦਿਨ ਕਿਰਮੋਨਾ ਜਿਲੇ ਦੇ ਭਾਰਤੀਆਂ ਲਈ ਕੈਪ ਆਯੋਜਨ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਅਪਣੇ ਪਾਸਪੋਰਟ ,ਓ ਸੀ ਆਈ ਕਾਰਡ ਆਦਿ ਸਬੰਧੀ ਕਾਰਜ ਕਰਵਾਏ।ਵੱਖ ਵੱਖ ਖੇਤਰਾਂ ਦੇ ਲੋਕਾਂ ਲਈ ਛੁੱਟੀ ਵਾਲੇ ਦਿਨ ਸਵੇਰੇ ਬਿਨਾਂ ਅਪਾਇਟਮੈਂਟ ਤੋ ਕੰਮ ਕੀਤੇ ਜਾਂ ਰਹੇ ਹਨ ਜਿਸ ਨਾਲ ਕਿ ਭਾਰਤੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ ਅਤੇ ਲੋਕਾਂ ਵਲੋ ਇਸ ਕਾਰਜ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ

ਕਿਉਕਿ ਭਾਰਤੀ ਅੰਬੈਸੀ ਅਧਿਕਾਰੀ ਛੁੱਟੀ ਵਾਲੇ ਦਿਨ ਲੋਕਾਂ ਨੂੰ ਸੇਵਾਵਾ ਦੇ ਰਹੇ ਹਨ ਅਤੇ ਇਟਲੀ ਵਿਚ ਬਹੁਤ ਸਾਰੇ ਲੋਕ ਜੋ ਕਿ ਅਪਣੇ ਕੰਮਾਂ ਦੇ ਸਿਲਸਿਲੇ ਕਾਰਣ ਹਫਤੇ ਦੌਰਾਨ ਅਪਣੇ ਪਾਸਪੋਰਟ ,ਓ ਸੀ ਆਈ ਜਾਂ ਫਿਰ ਹੋਰ ਕਾਰਜ ਕਰਵਾਉਣ ਲਈ ਮੁਸ਼ਕਿਲ ਦਾ ਸਾਹਮਣਾ ਕਰਦੇ ਸਨ ਹੁਣ ਉਹਨਾਂ ਲਈ ਛੁੱਟੀ ਵਾਲੇ ਦਿਨ ਇਹ ਸਾਰੇ ਕਾਰਜ ਕਰਵਾਉਣ ਨਾਲ ਸਮਾਂ ਅਤੇ ਪੈਸਾ ਦੋਨਾਂ ਦੀ ਬਚਤ ਹੋ ਰਹੀ ਹੈ ।ਅਧਿਕਾਰੀਆ ਤਾਂ ਪ੍ਰਾਪਤ ਜਾਣਕਾਰੀ ਅਨੁਸਾਰ ਭਵਿੱਖ ਵਿਚ ਵੀ ਅਜਿਹੇ ਕੈਂਪ ਜਾਰੀ ਰੱਖੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ ਵੀ ਪਹਿਲਾਂ ਦੀ ਤਰ੍ਹਾਂ ਲਗਾਤਾਰ ਜਾਰੀ ਰਹਿਣਗੀਆਂ।

Leave a Reply

Your email address will not be published. Required fields are marked *