ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਤਿੰਨ ਕਿਤਾਬਾਂ ਕੀਤੀਆ ਲੋਕ ਅਰਪਣ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕਰਨ ਵਾਲੀ ਸੰਸਥਾ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਬੀਤੇ ਦਿਨੀ ਇੱਕ ਵਿਸ਼ੇਸ ਮੀਟਿੰਗ ਇਟਲੀ ਦੇ ਵੈਰੋਨਾ ਸ਼ਹਿਰ ਦੇ ਕਲਦੇਰੋ ਵਿਖੇ ਕੀਤੀ ਗਈ ਅਤੇ ਸਭਾ ਵਲੋਂ ਤਿੰਨ ਵੱਖ ਵੱਖ ਕਿਤਾਬਾਂ ਵੇ ਪਰਦੇਸੀਆ – ਕਾਵਿ ਸੰਗ੍ਰਹਿ , ਵਾਸ ਦੇਵ ਇਟਲੀ ,ਕਾਸ਼ – ਕਾਵਿ ਸੰਗ੍ਰਹਿ- ਮਿਹਰਬਾਨ ਸਿੰਘ ਜੋਸਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ – ਵਿਸ਼ਵ ਪੱਧਰੀ ਸਾਂਝਾ ਵਾਰਤਿਕ ਸੰਗ੍ਰਹਿ , ਸੰਪਾਦਿਤ , ਸੁਖਿੰਦਰ ਅਤੇ ਦਲਵੀਰ ਕਥੂਰੀਆ ਕੈਨੇਡਾ ਲੋਕ ਅਰਪਣ ਕੀਤੀਆਂ ਗਈਆਂ।

ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਜੀ ਨੇ ਬਾਬਾ ਨਜਮੀ ਜੀ ਦੇ ਬੋਲਾਂ ਨਾਲ ਕੀਤੀ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਸਭ ਨੂੰ ਜੀ ਆਇਆ ਆਖਿਆ। ਪਿਛਲੇ ਦਿਨੀਂ ਸਭਾ ਦੀ ਮੈਂਬਰ ਕਰਮਜੀਤ ਕੌਰ ਰਾਣਾ ਜੀ ਦੀ ਮਾਤਾ ਜੀ ਜੋ ਕਿ ਸਵਰਗਵਾਸ ਹੋ ਗਏ ਸਨ ਅਤੇ ਪ੍ਰਸਿੱਧ ਗਾਇਕ ਤੇ ਅਦਾਕਾਰ – ਸੁਰਿੰਦਰ ਛਿੰਦਾ,ਲੇਖਕ ,ਅਨੁਵਾਦਕ ਤੇ ਸੰਪਾਦਿਕ -ਹਰਭਜਨ ਸਿੰਘ ਹੁੰਦਲ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਭਾ ਵਲੋਂ ਇੱਕ ਮਿੰਟ ਦਾ ਮੋਨ ਵਰਤ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ , ਅਤੇ ਜਨਰਲ ਸਕੱਤਰ ਪ੍ਰੋ ਜਸਪਾਲ ਸਿੰਘ ਤੇ ਲੇਖਕ ਮੇਹਰਵਾਨ ਸਿੰਘ ਜੋਸਨ ਦੀ ਭਤੀਜੀ ਨਵਨੀਤ ਕੌਰ ਵਲੋਂ ਕਿਤਾਬਾਂ ਤੇ ਗੱਲਬਾਤ ਕੀਤੀ ਗਈ। ਸਭਾ ਵਲੋਂ ਕਿਤਾਬਾਂ ਦੀ ਘੁੰਡ ਚੁਕਾਈ ਕਰਨ ਤੋਂ ਬਾਅਦ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਾਸਦੇਵ ਇਟਲੀ ,ਜਸਵਿੰਦਰ ਕੌਰ ਮਿੰਟੂ , ਮਹਿੰਦਰ ਸਿੰਘ ਖਿਲਵਾੜੀਆ , ਦਲਜਿੰਦਰ ਰਹਿਲ,ਭਗਵਾਨ ਦਾਸ , ਰਾਣਾ ਅਠੌਲਾ , ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੱਲ੍ਹੀ, ਬਿੰਦਰ ਕੋਲੀਆਂਵਾਲ ,ਨਿਰਵੈਲ ਸਿੰਘ ਢਿੱਲੋਂ ਤਾਸ਼ਪੁਰੀ,ਸਿੱਕੀ ਝੱਜੀ ਪਿੰਡ ਵਾਲਾ ,ਹਰਦੀਪ ਸਿੰਘ ਕੰਗ ਅਤੇ ਜਸਪਾਲ ਸਿੰਘ ਸ਼ਾਮਿਲ ਹੋਏ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਸ਼ਾਮਿਲ ਲੁਈਸ ਖਿੰਦਾ, ਇੰਦਰਜੀਤ ਸਿੰਘ ਗਰੇਵਾਲ , ਨਵਨੀਤ ਕੌਰ ਅਤੇ ਵਾਸਦੇਵ ਇਟਲੀ ਦਾ ਸਭਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸੰਚਾਲਨਾ ਦਲਜਿੰਦਰ ਰਹਿਲ ਹੋਰਾਂ ਨੇ ਬਾਖੂਬੀ ਨਿਭਾਈ। ਮਾਂ ਬੋਲੀ ਪੰਜਾਬੀ ਲਈ ਆਏ ਹੋਏ ਲੇਖਕਾਂ ਤੇ ਕਵੀਆਂ ਨੂੰ ਤਰਲੋਚਨ ਲੋਚੀ ਅਤੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੋਰਾਂ ਦੀਆਂ ਦਿਲ ਟੁੰਬਮੀਆਂ ਸਤਰਾਂ ਸੁਣਾ ਕੇ ਦਲਜਿੰਦਰ ਰਹਿਲ ਹੋਰਾਂ ਨੇ ਸਭ ਦੇ ਮਨ ਨੂੰ ਮੋਹਿਆ। ਪ੍ਰੋਗਰਾਮ ਦੇ ਅਖੀਰ ਵਿੱਚ ਮਾਸਟਰ ਗੁਰਮੀਤ ਸਿੰਘ ਮੱਲੀ ਵਲੋਂ ਹਿੱਸਾ ਲੈਣ ਵਾਲੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *