ਕਲਤੂਰਾ ਸਿੱਖ ਇਟਲੀ ਵਲੋਂ ਪਾਰਮਾਂ ਵਿਖੇ ਦਸਤਾਰ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਬਰੇਸ਼ੀਆ(ਇਟਲੀ) – ਕਲਤੂਰਾ ਸਿੱਖ ਇਟਲੀ ਜਿੱਥੇ ਇਟਲੀ ਭਰ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਕੇ ਇਟਾਲੀਅਨ ਲੋਕਾਂ ਨੂੰ ਆਪਣੇ ਧਰਮ ਤੋ ਜਾਣੂ ਕਰਵਾਉਂਦੀ ਹੈ, ਓਥੇ ਹੀ ਪੰਜਾਬੀ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਸਿੱਖ ਧਰਮ ਦੇ ਨਾਲ ਜੋੜਨ ਪ੍ਰਤੀ ਉਪਰਾਲੇ ਕਰਦੀ ਰਹਿੰਦੀ ਹੈ।ਇਸੇ ਤਰਾਂ ਗੁਰਦੁਆਰਾ ਸਿੰਘ ਸਭਾ ,ਪਾਰਮਾ (ਇਟਲੀ )ਵਿਖੇ ਸੰਸਥਾ ਵਲੋਂ ਗੁਰਦਵਾਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਦਸਤਾਰ ਪ੍ਰਤੀ ਜਾਣਕਾਰੀ ਦੇਣ ਹਿੱਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਛੋਟੇ ਬੱਚਿਆਂ ਦੁਆਰਾ ਕਵੀਸ਼ਰੀ ਵਾਰਾਂ ਗਾਇਨ ਕਰਕੇ ਦੀਵਾਨ ਦੀ ਸ਼ੁਰੂਆਤ ਕੀਤੀ ਗਈ। ਉਸ ਤੋਂ ਉਪਰੰਤ ਭਾਈ ਰਜਿੰਦਰ ਸਿੰਘ ਪਟਿਆਲੇ ਵਾਲਿਆਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਬਾਰੇ ਸੰਗਤਾਂ ਨਾਲ ਸਾਂਝ ਪਾਈ ਗਈ। ਉਪਰੰਤ ਸ ਜਸਪਾਲ ਸਿੰਘ ,ਭਾਈ ਜਰਨੈਲ ਸਿੰਘ ਜੀ, ਸ ਸੰਤੋਖ ਸਿੰਘ ਵਲੋਂ ਸਿੱਖ ਧਰਮ ਵਿੱਚ ਦਸਤਾਰ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੌਕੇ ਜਿੱਥੇ ਵੱਖ-ਵੱਖ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਆ ਕੇ ਹਾਜ਼ਰੀ ਭਰੀ ਉਥੇ ਹੀ ਵਿਸ਼ੇਸ਼ ਤੌਰ ਤੇ ਐਸ. ਜੀ. ਪੀ. ਸੀ, ਇਟਲੀ ਦੇ ਮੁੱਖ ਸੇਵਾਦਾਰ ਸ ਰਵਿੰਦਰਜੀਤ ਸਿੰਘ ਬੋਲਜਾਨੋ, ਸੁਰਿੰਦਰਜੀਤ ਸਿੰਘ ਪੰਡੋਰੀ, ਜੁਝਾਰ ਸਿੰਘ , ਬਲਜਿੰਦਰ ਸਿੰਘ ,ਲਖਵਿੰਦਰ ਸਿੰਘ, ਭਗਵਾਨ ਸਿੰਘ ਪੁੱਜੇ। ਇਸ ਮੌਕੇ ਤੇ ਕਲਤੂਰਾ ਸਿੱਖ ਇਟਲੀ ਦੇ ਮੈਂਬਰ ਸਾਹਿਬਾਨਾਂ ਵਿੱਚ ਤਰਲੋਚਨ ਸਿੰਘ,ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ,ਤਰਮਨਪ੍ਰੀਤ ਸਿੰਘ, ਗੁਰਦੇਵ ਸਿੰਘ,ਸੰਤੋਖ ਸਿੰਘ ਅਤੇ ਹੌਰ ਮੈਂਬਰ ਮੌਜੂਦ ਸਨ। ਇਹ ਸਾਰਾ ਪ੍ਰੋਗਰਾਮ ਕਲਤੂਰਾ ਸਿੱਖ ਟੀਵੀ ਤੇ ਲਾਈਵ ਦਿਖਾਇਆ ਗਿਆ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।ਗੁਰਦਵਾਰਾ ਸਾਹਿਬ ਦੀ ਕਮੇਟੀ ਵਲੋਂ ਸ ਭੁਪਿੰਦਰ ਸਿੰਘ ਕੰਗ, ਸ਼ਿਵਦਿਆਲ ਸਿੰਘ, ਸੁਖਵਿੰਦਰ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ ਮੁਲਤਾਨੀ ਅਤੇ ਸਾਰੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤ, ਗੁਰਦਵਾਰਾ ਕਮੇਟੀਆਂ ਅਤੇ ਸੰਗਤਾਂ ਨੂੰ ਜੀ ਆਇਆ ਨੂੰ ਕਿਹਾ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *