ਸੁਤੰਤਰਤਾ ਦਿਵਸ ਨੂੰ ਸਮ੍ਰਪਿਤ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦੀ ਸ਼ੂਟਿੰਗ ਮੁਕੰਮਲ,ਕਮਲ ਕੁਮਾਰ

9 ਅਗਸਤ ਰਾਜ ਹਰੀਕੇ ਪੱਤਣ ..ਹੜ ਪ੍ਰਭਾਵਿਤ ( ਹੌਂਸਲੇ ਬੁਲੰਦ) ਟ੍ਰੈਕ ਨਾਲ ਚਰਚਿਤ ਅਤੇ ਵਾਤਾਵਰਨ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਸੁਤੰਤਰਤਾ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇਕ ਨਵੇਂ ਟਰੈਕ ਪ੍ਰਣਾਮ ਸ਼ਹੀਦਾਂ ਨੂੰ ਲੈਕੇ ਜਲਦੀ ਹਾਜ਼ਰ ਹੋ ਰਹੇ ਹਨ।

ਇਹ ਜਾਣਕਾਰੀ ਸਾਂਝੀ ਕਰਦਿਆਂ (ਕੇ ਕੇ ਸੀਰੀਜ਼) ਕੰਪਨੀ ਦੇ ਪ੍ਰੋਡਿਊਸਰ ਕਮਲ ਕੁਮਾਰ ਨੇ ਦੱਸਿਆ ਕਿ ਇਸ ਟ੍ਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਕੀਤਾ ਗਿਆ ਹੈ , ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਕੈਮਰਾਮੈਨ ਗੁਰਜੀਤ ਖੋਖਰ ਸਹਾਇਕ ਆਕਾਸ਼ ਮੈਹਸੀ ਦੀ ਮਿਹਨਤ ਨਾਲ ਸੂਟ ਮੁਕੰਮਲ ਕੀਤਾ ਗਿਆ ਹੈ।

ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਪੇਸ਼ਕਸ਼ ਅਤੇ ਕਲਮ ਤੋਂ ਉਕਰਿਆ ਇਹ ਟਰੈਕ (ਕੇ ਕੇ ਸੀਰੀਜ਼) ਬੈਨਰ ਹੇਠ ਯੂ ਟਿਊਬ ਸੋਸ਼ਲ ਸਾਈਟਾਂ ਤੇ ਅਪਲੋਡ ਕੀਤਾ ਜਾ ਰਿਹਾ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਬੁਲੰਦ ਆਵਾਜ਼ ਦੇ ਮਾਲਕ ਗਾਇਕ ਬਲਵੀਰ ਸ਼ੇਰਪੁਰੀ ਬੀਤੇ ਵਰ੍ਹੇ ਸੁਤੰਤਰਤਾ ਦਿਵਸ ਨੂੰ ਸਮਰਪਿਤ (ਗ਼ਦਰੀ ਬਾਬੇ) ਟਰੈਕ ਨਾਲ ਵੀ ਬਹੁਤ ਚਰਚਾ ਦਾ ਵਿਸ਼ਾ ਬਣੇ ਰਹੇ ਹਨ।

ਅਸੀਂ ਆਸ ਕਰਦੇ ਹਾਂ ਇਸ ਸੁਤੰਤਰਤਾ ਦਿਵਸ ਨੂੰ ਸਮਰਪਿਤ ਟਰੈਕ ਨਾਲ ਜਿਥੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਉਥੇ ਭਾਰਤ ਵਾਸੀਆਂ ਵਿੱਚ ਦੇਸ਼ ਪ੍ਰਤੀ ਪਿਆਰ ਭਾਵਨਾ ਵੀ ਮਿਲੇਗੀ।

Leave a Reply

Your email address will not be published. Required fields are marked *