ਇਟਲੀ ਵਿੱਚ ਪਿਛਲੇ 8 ਦਿਨ ਤੋਂ ਹੋਰ ਰਹੀ ਚਿੱਟੇ ਦਿਨ ਗੁਰੂ ਸਾਹਿਬ ਦੀ ਬੇਅਦਬੀ ਲਈ ਸਿੱਖ ਸੰਗਤਾਂ ਮੋਰਚਾ ਲਾ ਨਿਭਾਇਆ ਧਰਮ,ਸਿੱਖ ਆਗੂਆਂ ਪੁਗਾਈਆ ਸਿਰਫ ਯਾਰੀਆਂ

*8 ਦਿਨ ਦੇ ਮੋਰਚੇ ਤੋਂ ਬਆਦ ਸਿੱਖ ਸੰਗਤ ਦੀ ਜਿੱਤ,ਪ੍ਰਸ਼ਾਸ਼ਨਕ ਅਧਿਕਾਰੀਆਂ ਆਪ ਖੋਲਿਆ ਪ੍ਰਧਾਨ ਦਾ ਲੱਗਾ ਜਿੰਦਰਾ*

ਰੋਮ,ਇਟਲੀ(ਦਲਵੀਰ ਕੈਂਥ) ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੇਨੋਨੇ ਵਿਖੇ ਪਿਛਲੇ 8 ਦਿਨਾਂ ਤੋਂ ਸੰਗਤਾਂ ਨੇ ਪ੍ਰਧਾਨ ਵੱਲੋਂ ਲਗਾਏ ਗਏ ਜਿੰਦਰੇ ਨੂੰ ਖੁੱਲ੍ਹਵਾਉਣ ਲਈ ਮੀਂਹ,ਹਨੇਰੀ,ਗੜ੍ਹੇਮਾਰੀ ਦੀ ਪ੍ਰਵਾਹ ਨਾ ਕਰਦਿਆਂ ਮੋਰਚਾ ਨਰਿੰਤਰ ਚੱਲਦਾ ਰੱਖਿਆ।ਜਿਸ ਵਿੱਚ ਕਿ 2 ਸਿੰਘ ਅਤੇ 1 ਸਿੰਘਣੀ ਭੁੱਖ ਹੜਤਾਲ ‘ਤੇ ਬੈਠੇ ਸਨ।

ਅੱਜ ਮੋਰਚੇ ਦਾ 8ਵਾਂ ਦਿਨ ਸੀ ।”ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ” ਨੂੰ ਸੰਗਤਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਵਾਦ ਨੂੰ ਪ੍ਰਸ਼ਾਸਨ ਵੱਲੋਂ ਸੁਲਝਾ ਲਿਆ ਗਿਆ ਹੈ ਜਿਸ ਤਹਿਤ ਆਪ ਗੁਰਦੁਆਰਾ ਸਾਹਬਿ ਆਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਲੱਗਾ ਜਿੰਦਰਾ ਖੁੱਲਵਾ ਦਿੱਤਾ ਹੈ ।ਜਿੰਦਰਾ ਖੁੱਲਦਿਆਂ ਹੀ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਸਿੱਖ ਸੰਗਤਾਂ ਨੇ ਜੈਕਾਰੇ ਲਗਾਉਂਦੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਈਆਂ ਤੇ ਗੁਰੂਘਰ ਦੇ ਵਜ਼ੀਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ।ਦਰਬਾਰ ਵਿੱਚ ਜਿੱਥੇ ਸੰਗਤਾਂ ਦੇ ਚਿਹਰਿਆਂ ਉਪੱਰ ਮੋਰਚੇ ਦੀ ਜਿੱਤ ਦੀ ਲਾਲੀ ਸੀ ਉੱਥੇ ਸੰਗਤਾਂ ਦਾ ਰੋਮ ਰੋਮ ਸੁਕਰਾਨਾ ਵੀ ਕਰ ਰਿਹਾ ਸੀ ਕਿ ਵਾਹਿਗੁਰੂ ਨੇ ਹੱਕ ਤੇ ਸੱਚ ਲਈ ਲੱਗੇ ਮੋਰਚੇ ਦੀ ਆਪ ਪੈਜ ਰੱਖੀ ਹੈ।

ਸਿੱਖ ਸੰਗਤ ਨੇ ਦੱਸਿਆਂ ਕਿ ਪ੍ਰਸ਼ਾਸ਼ਨ ਵੱਲੋਂ ਨਵੀ ਕਮੇਟੀ ਦੀ ਚੋਣ ਹੁਣ ਸਤੰਬਰ ਮਹੀਨੇ ਵਿੱਚ ਵੋਟਾਂ ਪਵਾ ਕੇ ਕੀਤੀ ਜਾਵੇਗੀ ਤੇ ਜਿਹੜਾ ਵੀ ਪ੍ਰਧਾਨ ਜਿੱਤ ਦਾ ਹੈ ਉਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲੇਗਾ।ਸਤੰਬਰ ਵਿੱਚ ਹੋਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਪ੍ਰਸ਼ਾਸ਼ਨ ਵੱਲੋਂ ਕਰਵਾਈ ਜਾ ਰਹੀ ਚੋਣ ਜਿੱਥੇ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਸੀਆਨੋ ਦੀ ਪੋਰਦੀਨੋਨੇ ਨੂੰ ਨਵੀਂ ਪ੍ਰਬੰਧਕ ਕਮੇਟੀ ਪ੍ਰਦਾਨ ਕਰੇਗੀ ਉੱਥੇ ਇਸ ਕਾਰਵਾਈ ਨਾਲ ਇਹ ਗੁਰਦੁਆਰਾ ਸਾਹਿਬ ਇਟਲੀ ਦਾ ਪਹਿਲਾ ਅਜਿਹਾ ਗੁਰਦੁਆਰਾ ਸਾਹਿਬ ਹੋਵੇਗਾ ਜਿੱਥੇ ਪਹਿਲੀ ਵਾਰ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਸ਼ਾਸ਼ਨ ਨੂੰ ਵੋਟਾਂ ਦੁਆਰਾ ਕਰਵਾਉਣੀ ਪਈ।

ਗੌਰਤਲਬ ਹੈ ਕਿ ਇਸ ਮੋਰਚੇ ਵਿੱਚ ਇਟਲੀ ਦੀ ਕਿਸੇ ਵੀ ਧਾਰਮਕਿ ਸਿੱਖ ਸੰਸਥਾ ਜਾਂ ਆਗੂ ਨੇ ਪਹੁੰਚ ਕੇ ਸੰਗਤ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਪਛਿਲੇ 8 ਦਿਨਾਂ ਤੋਂ ਗੁਰੂ ਸਾਹਬਿ ਜੀ ਦੇ 11 ਸਰੂਪਾਂ ਦੀ ਹੋ ਰਹੀ ਬੇਅਦਬੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਜਦੋਂ ਕਿ ਪਿਛਲੇ ਦਿਨੀ ਗੁਟਕਾ ਸਾਹਬਿ ਦੀ ਬੇਅਦਬੀ ਦੀ ਵਾਪਰੀ ਘਟਨਾ ਦੌਰਾਨ ਇਟਲੀ ਦੀਆਂ ਸਾਰੀਆਂ ਸਿੱਖ ਜੱਥੇਬੰਦੀਆਂ ਵੱਲੋਂ ਇਸ ਘਟਨਾ ਦੀ ਮੀਟਿੰਗ ਕਰਕੇ ਨਿੰਦਿਆ ਵੀ ਕੀਤੀ ਗਈ ਸੀ ਪਰ ਮੌਜ਼ੂਦਾ ਮਸਲੇ ਵਿੱਚ ਇਟਲੀ ਦੀ ਕਿਸੇ ਵੀ ਜਥੇਬੰਦੀ ਨੇ ਹਾਅ ਦਾ ਨਾਅਰਾ ਮਾਰਨਾ ਵੀ ਮੁਨਾਸਬ ਨਹੀਂ ਸਮਝਆਿ।ਇਟਲੀ ਦੀਆਂ ਸੰਗਤਾਂ ਇਸ ਗੱਲ ਦਾ ਜਵਾਬ ਮੰਗਦੀਆਂ ਕਿ ਆਪਣੇ ਆਪ ਨੂੰ ਸਿਰਮੌਰ ਸੰਸਥਾਵਾਂ ਕਹਾਉਣ ਵਾਲੀਆਂ ਜੱਥੇਬੰਦੀਆਂ ਨੇ ਇਸ ਵਿਵਾਦ ਵਿੱਚ ਦੋਹਰੇ ਮਾਪਦੰਡ ਕਿਉਂ ਅਪਨਾਏ ।

ਗੁਰੂ ਸਾਹਿਬ ਦੀ ਹੋਈ ਬੇਅਦਬੀ ਲਈ ਕੌਣ ਮੰਗੇਗਾ ਮਾਫ਼ੀ। ਇਸ ਗੱਲ ਨੂੰ ਕੀ ਸਮਝਆਿ ਜਾਵੇ ਕਿ ਆਗੂ ਸਿਰਫ ਸ਼ੌਹਰਤ ਦੇ ਭੁੱਖੇ ਹਨ ਜਿਹੜੇ ਕਿ 8 ਦਿਨਾਂ ਤੋਂ ਹੋ ਰਹੀ ਬੇਅਦਬੀ ਨੂੰ ਨਜ਼ਰ ਅੰਦਾਜ ਕਰਕੇ ਸਿਰਫ਼ ਆਪਣੀਆਂ ਯਾਰੀ ਪੁਗਾਉਣ ਉੱਤੇ ਰਹੇ ਜਦੋਂ ਕਿ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਦੇ ਵਿਰੁੱਧ 8 ਦਿਨ ਨਿਡੱਰਤਾ ਨਾਲ ਮੋਰਚਾ ਲਗਾਕੇ ਮਿਸ਼ਨ ਫਤਿਹ ਕੀਤਾ।

Leave a Reply

Your email address will not be published. Required fields are marked *