ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਸੁਤੰਤਰਤਾ ਦਿਵਸ ਨੂੰ ਸਮ੍ਰਪਿਤ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਰੀਲੀਜ਼, ਕੇ ਕੇ ਸੀਰੀਜ਼

ਸੁਲਤਾਨਪੁਰ ਲੋਧੀ 11 ਅਗਸਤ ਰਾਜ ਹਰੀਕੇ ਪੱਤਣ. ਵਾਤਾਵਰਨ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਸੁਤੰਤਰਤਾ ਦਿਵਸ ਦੇ ਸ਼ਹੀਦਾ ਨੂੰ ਸਮਰਪਿਤ ਇਕ ਨਵੇਂ ਟਰੈਕ (ਪ੍ਰਣਾਮ ਸ਼ਹੀਦਾਂ ਨੂੰ )ਲੈਕੇ ਹਾਜ਼ਰ ਹੋਏ ਹਨ। ਜਿਸਨੂੰ ਆਪਣੀ ਬੁਲੰਦ ਆਵਾਜ਼ ਵਿੱਚ ਗਾਕੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਜਿਸਨੂੰ ਉਸਤਾਦ ਹਰਭਜਨ ਹਰੀ ਵੱਲੋਂ ਕੰਪੋਜ ਕੀਤਾ ਗਿਆ ਹੈ।

ਜਾਣਕਾਰੀ ਸਾਂਝੀ ਕਰਦਿਆਂ ਕੰਪਨੀ ਪ੍ਰੋਡਿਊਸਰ ਕਮਲ ਕੁਮਾਰ ਨੇ ਦੱਸਿਆ ਕਿ ਇਸ ਟ੍ਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਵੱਲੋਂ ਬਹੁਤ ਹੀ ਦਿਲ ਨੂੰ ਦੇਸ਼ ਪ੍ਰਤੀ ਜਜ਼ਬੇ ਲਈ ਪ੍ਰੇਰਿਤ ਕਰ ਰਿਹਾ ਹੈ । ਜਿਸਦਾ ਵੀਡੀਓ ਬੜੇ ਹੋਣਹਾਰ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਕੈਮਰਾਮੈਨ ਗੁਰਜੀਤ ਖੋਖਰ ਸਹਾਇਕ ਆਕਾਸ਼ ਮੈਹਸੀ ਦੀ ਮਿਹਨਤ ਨਾਲ ਸ਼ੂਟਿੰਗ ਕਰਕੇ ਤਿਆਰ ਕੀਤਾ ਗਿਆ ਹੈ। ਪ੍ਰਸਿੱਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਪੇਸ਼ਕਸ਼ ਅਤੇ ਕਲਮ ਤੋਂ ਬਾਕਮਾਲ ਤੋਂ ਲਿਖਿਆ ਹੋਇਆ ਹੈ।ਇਹ ਟਰੈਕ (ਕੇ ਕੇ ਸੀਰੀਜ਼) ਬੈਨਰ ਹੇਠ ਯੂ ਟਿਊਬ ਸੋਸ਼ਲ ਸਾਈਟਾਂ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ।

ਅਸੀਂ ਆਸ ਕਰਦੇ ਹਾਂ ਇਸ ਸੁਤੰਤਰਤਾ ਦਿਵਸ ਨੂੰ ਸਮਰਪਿਤ ਟਰੈਕ ਨਾਲ ਜਿਥੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ ਉਥੇ ਭਾਰਤ ਵਾਸੀਆਂ ਵਿੱਚ ਦੇਸ਼ ਪ੍ਰਤੀ ਪਿਆਰ ਭਾਵਨਾ ਵੀ ਮਿਲ ਰਹੀ ਹੈ।

Leave a Reply

Your email address will not be published. Required fields are marked *