ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਇਟਲੀ ਵਿਖੇ ਬੱਚਿਆਂ ਦਾ ਲਾਇਆ ਗਿਆ ਗੁਰਮੁਖੀ ਭਾਸ਼ਾ, ਗੁਰਬਾਣੀ ਕੀਰਤਨ ਅਤੇ ਗੁਰ ਇਤਹਾਸ ਦੀ ਜਾਣਕਾਰੀ ਸਬੰਧੀ ਅਗਸਤ ਕੈਂਪ ”

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ‘ਚ ਮਹਾਨ ਸਿੱਖ ਧਰਮ ਦੇ ਪ੍ਰਸਾਰ ਅਤੇ ਪ੍ਰਚਾਰ ਹਿੱਤ ਗੁਰਦੁਆਰਾ ਸ਼੍ਰੀ ਕਲਗ਼ੀਧਰ ਸਾਹਿਬ ਤਰਵੀਜੋ ਵਿਖੇ 07 ਅਗਸਤ ਤੋਂ ਲੈਕੇ,14 ਅਗਸਤ ਤੱਕ ਬੱਚਿਆਂ ਲਈ ਵਿਸ਼ੇਸ਼ ਗੁਰਮਤਿ ਕੈਂਪ ਲਾਇਆ ਗਿਆ। ਜਿਸ ਵਿੱਚ ਜਰਮਨ ਤੋਂ ਵਿਸ਼ੇਸ਼ ਤੌਰ ਤੇ ਵੀਰ ਜਗਦੀਸ਼ ਸਿੰਘ ਜੀ ਦੁਆਰਾ ਗੁਰਮਤਿ ਕੈਂਪ ਵਿੱਚ ਹਾਜ਼ਰੀ ਲਗਾਈ। ਇਸ ਕੈਂਪ ਵਿੱਚ ਗੁਰਬਾਣੀ ਕੀਰਤਨ ,ਇਤਿਹਾਸ ਜਾਣਕਾਰੀ ਅਤੇ ਗੁਰਮੁਖੀ ਭਾਸ਼ਾ ਸਬੰਧੀ ਜਾਣਕਾਰੀ ਦਿੱਤੀ ਗਈ। ਕੈਂਪ ਦੇ ਆਖਰੀ ਦਿਨ ਗੁਰਮਤਿ ਮੁਕਾਬਲਾ ਕਰਵਾਇਆ ਗਿਆ ਅਤੇ ਐਤਵਾਰ ਦੇ ਸਮਾਗਮ ਉਪਰੰਤ ਇਸ ਕੈਂਪ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਤੌਰ ਤੇ ਇਨਾਮ ਭੇਟ ਕੀਤੇ ਗਏ । ਇਸ ਮੌਕੇ ਕੈਂਪ ਦੌਰਾਨ ਬੱਚਿਆਂ ਅਤੇ ਸੰਗਤਾਂ ਵਾਸਤੇ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ ਸਨ ।

Leave a Reply

Your email address will not be published. Required fields are marked *