ਭਾਰਤੀ ਦੂਤਾਵਾਸ ਰੋਮ ਵਿਖੇ ਮਨਾਇਆ ਗਿਆ ਭਾਰਤ ਦਾ 77ਵੇਂ ਸੁਤੰਤਰਤਾ ਦਿਵਸ

ਇਟਲੀ ਦੇ ਵੱਖ ਵੱਖ ਇਲਾਕਿਆਂ ਚੋਂ, ਭਾਰਤੀ ਭਾਈਚਾਰੇ ਦੇ ਵੱਲੋਂ ਕੀਤੀ ਗਈ ਸ਼ਮੂਲੀਅਤ

ਰੋਮ ਇਟਲੀ (ਦਲਵੀਰ ਕੈਂਥ, ਗੁਰਸ਼ਰਨ ਸਿੰਘ ਸੋਨੀ) ਭਾਰਤੀ ਦੀ ਆਜਾਦੀ ਦੇ 77ਵੀਂ ਵਰੇਗ੍ਹਡ ਮੌਕੇ ਜਿੱਥੇ ਭਾਰਤ ਵਿੱਚ ਜਸ਼ਨ ਮਨਾਏ ਗਏ। ਉੱਥੇ ਇਟਲੀ ਵਿੱਚ ਵੀ ਭਾਰਤੀ ਦੂਤਾਵਾਸ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਦੀ ਅਗਵਾਈ ਹੇਠ ਰਾਜਦੂਤ ਮੈਡਮ ਦੇ ਨਿਵਾਸ ਸਥਾਨ ਤੇ ਭਾਰਤ ਦੀ ਆਜ਼ਾਦੀ ਦਾ 77ਵਾਂ ਸੁਤੰਤਰਤਾ ਦਿਵਸ ਬਹੁਤ ਹੀ ਸਾਨੋ ਸੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਮਾਨਯੋਗ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਵੱਲੋਂ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਇਸ ਸਮਾਗਮ ਦਾ ਅਗਾਜ ਕੀਤਾ ਤੇ ਭਾਰਤ ਦੀ ਰਾਸ਼ਟਰਪਤੀ ਦਾ ਦੇਸ਼ ਵਾਸੀਆ ਦੇ ਨਾਮ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ, ਅਤੇ ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ ਵੱਲੋਂ ਆਏ ਮਹਿਮਾਨਾਂ ਨੂੰ ਭਾਰਤ ਦੇਸ਼ ਪ੍ਰਤੀ ਹੱਥਾਂ ਵਿੱਚ ਮੋਮਬੱਤੀਆਂ ਫੜ੍ਹਾਂ ਕੇ ਕਸਮ ਦਿਵਾਈ ਗਈ ਜਿਸ ਵਿੱਚ ਭਾਰਤ ਦੇਸ਼ ਨੂੰ ਸੰਨ 2047 ਵਿੱਚ ਦੁਨੀਆ ਦਾ ਇੱਕ ਵਿਕਸਤ ਦੇਸ਼ ਬਣਾਉਣ ਲਈ ਇੱਕ ਪ੍ਰਣ ਦਵਾਇਆ ਗਿਆ।

ਇਸ ਉਪਰੰਤ ਸੱਭਿਆਚਕ ਪ੍ਰੋਗਰਾਮ ਪੇਸ਼ ਕੀਤੇ ਗਏ। ਅਤੇ ਦੇਸ਼ ਭਗਤੀ ਦੀਆਂ ਗੀਤ ਗਏ ।ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬ ਲੋਕ ਨਾਚ ਗਿੱਧਾ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ । ਮੁਟਿਆਰਾਂ ਵੱਲੋਂ ਪਾਇਆ ਗਿਆ ਗਿੱਧਾ ਇਸ ਸਮਾਗਮ ਦਾ ਖਿੱਚ ਦਾ ਕੇਂਦਰ ਰਿਹਾ। ਸਮਾਪਤੀ ਮੌਕੇ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਯਾਦਗਾਰੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਪਾਸੇ ਵਿਸ਼ੇਸ ਸੱਦੇ ਤੇ ਪਹੁੰਚੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਨੁਮਾਇੰਦਿਆ ਵੱਲੋਂ ਸਤਿਕਾਰਤ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਨੂੰ ਯਾਦਗਾਰੀ ਚਿੰਨ ਅਤੇ ਕਲਮ ਭੇਟ ਕੀਤੀ ਗਈ।

ਇਸ ਮੌਕੇ ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ ਵੱਲੋਂ ਇਸ ਪ੍ਰੋਗਰਾਮ ਵਿੱਚ ਹਾਜ਼ਰੀਆਂ ਲਗਵਾਉਣ ਵਾਲੇ ਮਹਿਮਾਨਾ ਨੂੰ ਜੀ ਆਇਆ ਨੂੰ ਆਖਿਆ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ।

Leave a Reply

Your email address will not be published. Required fields are marked *