ਸ਼ੇਰਪੁਰ ਸੱਧਾ ਜਾਗਰਣ ਕਮੇਟੀ ਅਤੇ ਗਾਇਕ ਬੂਟਾ ਮੁਹੰਮਦ ਵੱਲੋਂ ਬਲਵੀਰ ਸ਼ੇਰਪੁਰੀ ਦੇ ਧਾਰਮਿਕ ਟਰੈਕ ਦਾ ਪੋਸਟਰ ਪ੍ਰਮੋਸ਼ਨ

ਸੁਲਤਾਨਪੁਰ ਲੋਧੀ 13 ਅਗਸਤ ਰਾਜ ਹਰੀਕੇ ਪੱਤਣ। ਮਾਂ ਚਿੰਤਪੁਰਨੀ ਜਾਗਰਣ ਕਮੇਟੀ ਸ਼ੇਰ ਪੁਰ ਸੱਧਾ ਵੱਲੋਂ 21 ਵਾਂ ਸਲਾਨਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਵੱਲੋਂ ਭੇਟਾ ਗਾਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ। ਤਾਰਾਂ ਰਾਣੀ ਦੀ ਕਥਾ ਭਗਤ ਬਲਦੇਵ ਰਾਜ ਭੋਲਾ ਨੇ ਕੀਤੀ।

ਪ੍ਰਬੰਧਕਾਂ ਵੱਲੋਂ ਸਹਿਯੋਗੀ (ਐਨ ਆਰ ਆਈ)ਵੀਰਾਂ ਅਤੇ ਗਾਇਕ ਬੂਟਾ ਮੁਹੰਮਦ, ਵਾਤਾਵਰਨ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬਲਵੀਰ ਸ਼ੇਰਪੁਰੀ ਦੇ ਗਾਏ ਧਾਰਮਿਕ ਟਰੈਕ ( ਭਾਗ ਖੋਲ ਦਾਤੀਏ) ਸ਼ਿੰਦਾ ਕਾਲਾ ਸੰਘਿਆਂ ਵਾਲੇ ਦਾ ਲਿਖਿਆ ਹੋਇਆ ਪੋਸਟਰ ਪ੍ਰਮੋਸ਼ਨ ਕੀਤਾ ਗਿਆ।

ਮਿਊਜ਼ਿਕ ਹਰੀ ਅਮਿਤ, ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਅਤੇ ਪਾਬਲਾ ਰਿਕਾਰਡ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।ਚਾਹ ਪਕੌੜੇ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਚਰਨਜੀਤ ਸਿੰਘ, ਕੁਲਦੀਪ ਸਿੰਘ ਸਰਪੰਚ,ਸਵਰਨ ਲਾਡੀ ਸਾਬਕਾ ਸਰਪੰਚ, ਗੁਰਦੇਵ ਸਿੰਘ ਠਾਣੇਦਾਰ, (ਏ ਐਸ ਆਈ)ਗੁਰਮੀਤ ਸਿੰਘ,ਅਮਰਜੀਤ ਸਿੰਘ, ਗੁਰਦਿਆਲ ਸਿੰਘ, ਗੁਰਮੁਖ ਸਿੰਘ ਫੌਜੀ , ਡਾ ਸੁਖਵਿੰਦਰ ਸਿੰਘ , ਲਵ ਹੇਅਰ ਕਟਿੰਗ ਆਦਿ ਹੋਰ ਵੀ ਸੰਗਤਾਂ ਮੌਜੂਦ ਸਨ

Leave a Reply

Your email address will not be published. Required fields are marked *