77 ਵੇਂ ਆਜ਼ਾਦੀ ਦਿਵਸ ਮੌਕੇ ਬਲਵੀਰ ਸ਼ੇਰ ਪੁਰੀ ਦੇ ਨਵੇਂ ਟਰੈਕ ਦਾ ਪੋਸਟਰ ਪ੍ਰਮੋਸ਼ਨ (ਪ੍ਰਣਾਮ ਸ਼ਹੀਦਾਂ ਨੂੰ)

ਸੁਲਤਾਨਪੁਰ ਲੋਧੀ 15 ਅਗਸਤ ਰਾਜ ਹਰੀਕੇ ਪੱਤਣ 77 ਵੇਂ ਆਜ਼ਾਦੀ ਦਿਵਸ ਸ਼ਰਧਾਂਜਲੀ ਸਮਾਗਮ ਮੌਕੇ ਸੁਲਤਾਨਪੁਰ ਲੋਧੀ ਵਿਖੇ ਗੁਰੂ ਨਾਨਕ ਪ੍ਰੈਸ ਕਲੱਬ ਵੱਲੋਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਇੱਕ ਵਿਸ਼ੇਸ਼ ਕਵੀ ਦਰਬਾਰ ਵੀ ਕਰਵਾਇਆ ਗਿਆ ਅਤੇ ਇਸ ਮੌਕੇ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਗਿਆ। ਇਸ ਦੌਰਾਨ ਆਜ਼ਾਦੀ ਦੇ ਮਹਾਨ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਨੂੰ ਸਮਰਪਿਤ (ਪ੍ਰਣਾਮ ਸ਼ਹੀਦਾਂ ਨੂੰ)ਵਿਸ਼ੇਸ਼ ਗੀਤ ਦਾ ਪੋਸਟਰ ਪ੍ਰੋਮੋਸਨ ਕੀਤਾ ਗਿਆ ਜਿਸ ਨੂੰ ਪੰਜਾਬ ਦੀ ਬੁਲੰਦ ਆਵਾਜ਼ ਇੰਟਰਨੈਸ਼ਨਲ ਵਾਤਾਵਰਨ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਵਧੀਆ ਗਾਇਆ ਹੈ।

ਇਹ ਟਰੈਕ (ਕੇ ਕੇ ਸੀਰੀਜ਼) ਕੰਪਨੀ ਦੇ ਬੈਨਰ ਅਤੇ ਪ੍ਰਸਿਧ ਗੀਤਕਾਰ ਸ਼ਿੰਦਾ ਕਾਲਾ ਸੰਘਿਆਂ ਦੀ ਲਿਖਤ ਤੇ ਪੇਸ਼ਕਸ਼ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਹੋ ਚੁੱਕਾ ਹੈ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹਰੀ ਅਮਿਤ ਦੇ ਮਿਊਜ਼ਿਕ ਦੀਆਂ ਮਿੱਠੀਆਂ ਧੁਨਾਂ ਅਤੇ ਡਰੈਕਟਰ, ਐਡੀਟਰ ਕੁਲਦੀਪ ਸਿੰਘ ਵੱਲੋਂ ਬਹੁਤ ਹੀ ਪਿਆਰਾ ਵੀਡੀਓ ਤਿਆਰ ਕੀਤਾ ਗਿਆ ਹੈ।

ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਲਖਵੀਰ ਸਿੰਘ ਲੱਖੀ, ਸੀਨੀਅਰ ਪੱਤਰਕਾਰ ਨਰਿੰਦਰ ਸੋਨੀਆ,ਪ੍ਰੋਫੈਸਰ ਚਰਨ ਸਿੰਘ ਪ੍ਰਧਾਨ ਸ਼ਹੀਦ ਊਧਮ ਸਿੰਘ ਟਰੱਸਟ, ਪ੍ਰੋਫੈਸਰ ਬਲਜੀਤ ਕੌਰ, ਪ੍ਰੋਫੈਸਰ ਪ੍ਰੋਮਿਲਾ ਅਰੋੜਾ, ਜ਼ਿਲਾ ਭਾਸ਼ਾ ਵਿਭਾਗ ਅਫਸਰ ਜਸਪ੍ਰੀਤ ਕੌਰ,ਡਾ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਮੁਖਤਾਰ ਸਿੰਘ ਚੰਦੀ ਜਰਨਲ ਸਕੱਤਰ, ਲਾਡੀ ਭੁੱਲਰ,ਡਾ ਕੁਲਵਿੰਦਰ ਕੌਰ ਕੰਵਲ, ਰੂਪ ਦਬੁਰਜੀ , ਮਾਸਟਰ ਦੇਸਰਾਜ, ਰਾਣਾ ਐਡਵੋਕੇਟ ਮਾਸਟਰ ਜਗਮੋਹਨ ਸਿੰਘ, ਨਰੇਸ਼ ਕੁਮਾਰ ਹੈਪੀ, ਤਰਸੇਮ ਸਿੰਘ ਭਾਗੋਰਾਈਆਂ ,ਬਲਵਿੰਦਰ ਸਿੰਘ ਲਾਡੀ, ਅਮਰਜੀਤ ਸਿੰਘ, ਰਾਕੇਸ਼ ਕੁਮਾਰ , ਅਰਵਿੰਦ ਜੋਸ਼ੀ , ਮਲਕੀਤ ਕੌਰ ਆਦਿ ਹੋਰ ਵੀ ਬਹੁਤ ਲੋਕ ਮੌਜੂਦ ਸਨ ਜਿਨ੍ਹਾਂ ਵੱਲੋਂ ਬਲਵੀਰ ਸ਼ੇਰਪੁਰੀ ਨੂੰ ਮੁਬਾਰਕਬਾਦ ਦਿੱਤੀ ਗਈ।

Leave a Reply

Your email address will not be published. Required fields are marked *