ਯੂਰਪ ਵਿਚ ਵੈਸਟ ਨੀਲ ਨਾਂ ਦੇ ਵਾਇਰਸ ਦੀ ਦਹਿਸ਼ਤ ,ਲੋਕਾਂ ਲਈ ਬਣ ਸਕਦਾ ਹੈ ਵੱਡੀ ਮੁਸੀਬਤ

ਇਟਲੀ ਸਮੇਤ ਹੋਰ ਯੂਰਪੀਅਨ ਦੇਸ਼ਾਂ ਦੀਆਂ ਸਰਕਾਰਾਂ ਸਥਿਤੀ ਨਾਲ ਨਜਿਠੱਣ ਲਈ ਪੱਬਾਂ ਭਾਰ

ਰੋਮ(ਦਲਵੀਰ ਕੈਂਥ)ਬੇਸੱਕ ਕਿ ਕੋਵਿਡ -19 ਨੇ ਇਟਲੀ ਨੂੰ ਭਾਰੀ ਨੁਕਸਾਨ ਪਹੁੰਚਿਆ ਇਸ ਦੇ ਬਾਵਜੂਦ ਇਟਲੀ ਨੇ ਕੋਵਿਡ 19 ਨੂੰ ਹਰਾਕੇ ਖੁਸ਼ਹਾਲ ਜ਼ਿੰਦਗੀ ਦੀ ਜੰਗ ਜਿੱਤੀ ਹੈ ਪਰ ਇਟਲੀ ਵਿਚ ਸਬੰਧਿਤ ਮਾਮਾਲਿਆਂ ਉਪਰ ਸਰਕਾਰ ਦੀ ਤਿੱਖੀ ਨਜਰ ਕਰੋਨਾ ਵਾਇਰਸ ਤੋਂ ਬਾਅਦ ਇਟਲੀ ਵਿਚ ਵੈਸਟ ਨੀਲ ਨਾਂ ਦੇ ਵਾਇਰਸ ਦੀ ਚਰਚਾ ਸੁਰੂ ਹੋ ਚੁੱਕੀ ਹੈ ਅਤੇ ਕੁਝ ਸੂਬਿਆਂ ਵਿਚ ਇਸ ਸਬੰਧੀ ਮਰੀਜ ਦੇਖਣ ਨੂੰ ਮਿਲ ਰਹੇ ਹਨ

ਇਹ ਵਾਇਰਸ ਇਕ ਤਰ੍ਹਾਂ ਨਾਲ ਡੇਗੂ ਵਾਇਰਸ ਦਾ ਹੀ ਰੂਪ ਮੰਨਿਆ ਜਾ ਰਿਹਾ ਹੈ ਜੋ ਕਿ ਅਫਰੀਕਾ ਤੋ ਪ੍ਰਵਾਸ ਕਰਨ ਵਾਲੇ ਪੰਛੀਆਂ ਅਤੇ ਮੱਛਰਾਂ ਤੋ ਪੈਦਾ ਹੁੰਦਾ ਹੈ ।ਇਸਦੇ ਮੁਢਲੇ ਲੱਛਣਾਂ ਵਿਚ ਬੁਖਾਰ ਜੋ ਕਿ 2 ਤੌ 7 ਦਿਨ ਤੱਕ ਰਹਿ ਸਕਦਾ ਹੈ ,ਅੱਖਾ ਵਿਚ ਲਾਲੀ ,ਕਮਜੋਰੀ ,ਉਲਟੀਆਂ,ਤੇਜ ਸਿਰਦਰਦ ਆਦਿ ਸਾਮਿਲ ਹਨ ।ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਕਦੋਨੀਆਂ ਸ਼ਹਿਰ ਵਿਚ ਇਸਦੇ ਮਰੀਜ ਸਭ ਤੋਂ ਪਹਿਲਾ ਮਿਲੇ ਹਨ ਇਹ ਉਹੀ ਸ਼ਹਿਰ ਹੈ ਜਿਥੇ ਇਟਲੀ ਵਿਚ ਕਰੋਨਾ ਦੇ ਪਹਿਲੇ ਕੇਸ ਮਿਲੇ ਸਨ ।

ਲੰਬਾਰਦੀਆ,ਇਮਿਲੀਆ ਰੋਮਾਨਾ,ਵੈਨੇਤੋ ,ਫਰੋਲੀ ਵਨੇਸੀਆਂ ਜੂਲੀਆ,ਪਿਉਮੋਨਤੇ ,ਸਰਦੇਨੀਆ ਸੂਬਿਆਂ ਵਿਚ ਇਸ ਸਬੰਧੀ ਮਾਮਲੇ ਤੇਜੀ ਨਾਲ ਵੱਧ ਰਹੇ ਹਨ ।ਯੂਰਪੀਅਨ ਸੈਂਟਰ ਫਾਰ ਡਸੀਸਜ ਪਰੀਵੈਨਸ਼ਨ ਐਂਡ ਕੰਟ੍ਰੋਲ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਇਸ ਵਾਇਰਸ ਨਾਲ 135 ਲੋਕ ਪ੍ਰਭਾਵਿਤ 3 ਲੋਕਾਂ ਦੀ ਮੌਤ ,ਗ੍ਰੀਸ 58 ਲੋਕ ਪ੍ਰਭਾਵਿਤ 3 ਲੋਕਾਂ ਦੀ ਮੌਤ ,ਫਰਾਂਸ 13 ਲੋਕ ਪ੍ਰਭਾਵਿਤ ਆਦਿ ਹਨ

ਜਦੋ ਕਿ ਜਰਮਨ ,ਹੰਗਰੀ,ਰੋਮਾਨੀਆਂ ,ਸਪੇਨ ਤੋ ਇਲਾਵਾ ਯੂਰਪ ਦੇ ਗੁਆਂਢੀ ਦੇਸ਼ ਸਰਬੀਆ ਮੈਸੇਡੋਨੀਆ, ਅਲਬਾਨੀਆ ਆਦਿ ਵੀ ਵੈਸਟ ਨੀਲ ਵਾਇਰਸ ਦੇ ਮਰੀਜ਼ ਦਰਜ ਕੀਤੇ ਗਏ ਹਨ ।ਇਟਾਲੀਅਨ ਸਰਕਾਰ ਅਤੇ ਸਿਹਤ ਮੰਤਰਾਲਾ ਇਸ ਸਥਿਤੀ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕਾਰਜ ਕਰ ਰਿਹਾ ਹੈ ਤਾਂ ਜੋ ਨਾਜੁਕ ਸਥਿਤੀ ਵਿਚ ਪਹੁੰਚਣ ਤੋ ਪਹਿਲਾਂ ਇਸ ਉਪਰ ਕਾਬੂ ਕੀਤਾ ਜਾ ਸਕੇ ਕਿਉਕਿ 1973 ਵਿਚ ਵੀ ਇਸੇ ਤਰ੍ਹਾਂ ਦੇ ਵਾਇਰਸ ਨਾਲ ਯੁਰਪ ਵਿਚ ਬਹੁਤ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ।

ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਸਿਹਤ ਵਿਭਾਗ ਕਿਸ ਤਰ੍ਹਾਂ ਦੇ ਨਿਯਮ ਅਤੇ ਪ੍ਰਬੰਧ ਜਨਤਕ ਹਿੱਤ ਵਿਚ ਜਾਰੀ ਕਰਦਾ ਹੈ ਤਾਂ ਜੋ ਇਸ ਵਾਇਰਸ ਨੂੰ ਭਿਆਨਕ ਰੂਪ ਧਾਰਨ ਕਰਨ ਤੋ ਪਹਿਲਾਂ ਰੋਕਿਆ ਜਾ ਸਕੇ।ਯੂਰਪ ਦੇ ਹੋਰ ਦੇਸ਼ ਵੀ ਇਸ ਵਾਇਰਸ ਤੋਂ ਬਚਣ ਲਈ ਪੱਬਾਂ ਭਾਰ ਹੋ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ।

Leave a Reply

Your email address will not be published. Required fields are marked *