ਗਾਇਕ ਬਲਵੀਰ ਸ਼ੇਰਪੁਰੀ ( ਰੰਗਰੇਟੇ ਗੁਰ ਕੇ ਬੇਟੇ)ਧਾਰਮਿਕ ਟਰੈਕ ਨਾਲ ਜਲਦ ਹੋਣਗੇ ਹਾਜ਼ਰ,ਕਮਲ ਕੁਮਾਰ

ਸੁਲਤਾਨਪੁਰ ਲੋਧੀ 31 ਅਗਸਤ ਰਾਜ ਹਰੀਕੇ ਪੱਤਣ ਰੰਘਰੇਟੇ ਗੁਰ ਕੇ ਬੇਟੇ ( ਭਾਈ ਜੈਤਾ ਜੀ) ਦੀ ਬਹਾਦਰੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ, ਤੂੰ ਦਿੱਲੀਓਂ ਚੁੱਕ ਲਿਆਇਆ ਸੀਸ ਗੁਰੂ ਤੇਗ ਬਹਾਦਰ ਦਾ , ਧਾਰਮਿਕ ਵਾਰ ਨਾਲ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜਲਦ ਹਾਜਰ ਹੋ ਰਹੇ ਹਨ।

ਕੰਪਨੀ ਪ੍ਰੋਡਿਊਸਰ ਕਮਲ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਟਰੈਕ ਗੀਤਕਾਰ ਪਿਆਰਾ ਸਿੰਘ ਜੈਨਪੁਰੀ ਨੇ ਲਿਖਿਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਵੀਡਿਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਕੈਮਰਾਮੈਨ ਮਨੀਸ਼ ਅੰਗਰਾਲ ਦੀ ਮਿਹਨਤ ਸਦਕਾ ਤਿਆਰ ਕੀਤਾ ਹੈ।

ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੀ ਬੁਲੰਦ ਆਵਾਜ਼ ਵਿੱਚ ਬਹੁਤ ਹੀ ਵਧੀਆ ਗਾਇਆ ਹੈ ਅਤੇ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ( ਯੂ ਏ ਈ)ਦੀ ਪੇਸ਼ਕਸ਼ ਨਾਲ ਕੇ ਕੇ ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ।

Leave a Reply

Your email address will not be published. Required fields are marked *