1947 ਦੀ ਵੰਡ ਤੇ ਅਜ਼ਾਦੀ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਇਟਲੀ ਵਲੋਂ ਕੀਤਾ ਯੂਰਪੀ ਕਵੀ ਦਰਬਾਰ ਦਾ ਆਯੋਜਨ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀ ਧਰਤੀ ਇਟਲੀ ਦੀ ਸਿਰਮੌਰ ਸਾਹਿਤਕ ਸਭਾ ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ 1947 ਦੀ ਵੰਡ ਅਤੇ ਅਜ਼ਾਦੀ ਨੂੰ ਸਮਰਪਿਤ ਆਨਲਾਈਨ ਯੂਰਪੀ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।

ਇਸ ਪ੍ਰੋਗਰਾਮ ਨੂੰ ਪੰਜਾਬੀ ਮੰਚ ਯੂ ਐੱਸ ਏ ਵਲੋਂ ਜੂਮ ਐਪ ਦੇ ਮਾਧਿਅਮ ਰਾਂਹੀ ਪ੍ਰਸਾਰਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਬਿੰਦਰ ਕੋਲੀਆਂਵਾਲ ਨੇ ਅਜਾਦੀ ਨੂੰ ਸਮਰਪਿਤ ਸਤਰਾਂ ਦੇ ਉਪਰੰਤ ਅਰੰਭਕ ਬੋਲਾਂ ਰਾਂਹੀ ਪ੍ਰੋਗਰਾਮ ਦਾ ਆਗਾਜ ਕੀਤਾ।

ਮੰਚ ਸੰਚਾਲਕ ਦਲਜਿੰਦਰ ਰਹਿਲ ਹੋਰਾਂ ਲਹਿੰਦੇ ਅਤੇ ਚੜਦੇ ਪੰਜਾਬ ਦੇ ਦੁਖਾਂਤ ਨੂੰ ਸਾਂਝੇ ਕਰਦਿਆਂ ਆਪਣੇ ਦਿਲਕਸ਼ ਅੰਦਾਜ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ, ਇਸ ਦੇ ਨਾਲ ਹੀ ਸਭਾ ਵਲੋਂ ਮਾਸਟਰ ਤਰਲੋਚਨ ਸਿੰਘ, ਦੇਸ ਰਾਜ ਕਾਲੀ, ਅਤੇ ਪ੍ਰਸਿੱਧ ਗੀਤਕਾਰ ਹਰਜਿੰਦਰ ਬੱਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਅਤੇ ਪ੍ਰੋਫੈਸਰ ਜਸਪਾਲ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਵਿਸਥਾਰ ਪੂਰਵਕ ਅਜਾਦੀ ਦੇ ਸੰਬੰਧ ਵਿੱਚ ਗੱਲਬਾਤ ਕੀਤੀ।

ਯੂਰਪੀ ਕਵੀ ਦਰਬਾਰ ਵਿੱਚ ਗੁਰਪ੍ਰੀਤ ਕੌਰ ਗਾਇਦੂ ਗ੍ਰੀਸ, ਲਹਿੰਦੇ ਪੰਜਾਬ ਦੇ ਉੱਘੇ ਸ਼ਾਇਰ ਅਮਜਦ ਆਰਫੀ ਜਰਮਨੀ, ਧਰਮਿੰਦਰ ਸਿੰਘ ਕੰਗ ਆਇਰਲੈਂਡ, ਅਮਰੀਕ ਸਿੰਘ ਕੰਗ ਯੂ ਐੱਸ ਏ, ਨੀਲੂ ਜਰਮਨੀ, ਰਾਣਾ ਅਠੌਲਾ, ਜਸਵਿੰਦਰ ਕੌਰ ਮਿੰਟੂ, ਕਰਮਜੀਤ ਕੌਰ ਰਾਣਾ,ਸਤਵੀਰ ਸਾਂਝ, ਦਲਜਿੰਦਰ ਰਹਿਲ, ਮਾਸਟਰ ਗੁਰਮੀਤ ਸਿੰਘ ਮੱਲੀ,ਸਿੱਕੀ ਝੱਜੀ ਪਿੰਡ ਵਾਲਾ, ਨਰਿੰਦਰ ਪਾਲ ਸਿੰਘ ਪੰਨੂ, ਪ੍ਰੇਮਪਾਲ ਸਿੰਘ ਨੇ ਅਜਾਦੀ ਨੂੰ ਸਮਰਪਿਤ ਰਚਨਾਵਾਂ ਦੀ ਸਾਂਝ ਪਾਈ ਅਖੀਰ ਵਿੱਚ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਹੋਰਾਂ ਅਮ੍ਰਿਤਾ ਪ੍ਰੀਤਮ ਦੀ ਲਿਖੇ ਬੋਲ “ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ” ਦੀ ਸਾਂਝ ਪਾਈ।

ਮੰਚ ਸੰਚਾਲਕ ਦਲਜਿੰਦਰ ਰਹਿਲ ਦੀ ਬਾਖੂਬੀ ਨਿਭਾਈ ਸੰਚਾਲਨਾ ਨੇ ਸਭ ਨੂੰ ਮੰਤਰ ਮੁਗਦ ਕਰੀ ਰੱਖਿਆ। ਅੰਤ ਵਿੱਚ ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੇਖਕਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *