ਮਹਾਨ ਤਪੱਸਵੀ ਧੰਨ ਸ੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ 83ਵੀਂ ਨੂੰ ਸਮਰਪਿਤ ਵਿਸ਼ਾਲ 3 ਰੋਜਾ ਸਮਾਗਮ ਗੁਃਸਿੰਘ ਸਭਾ ਕੌਰਤੇਨੋਵਾ ਵਿਖੇ 8 ,9,ਤੇ 10 ਸਤੰਬਰ ਨੂੰ

ਰੋਮ(ਕੈਂਥ)ਗੁਰਦੁਆਰਾ ਸਿੰਘ ਸਭਾ ਕੌਰਤੇਨੌਵਾ (ਬੈਰਗਾਮੋ) ਇਟਲੀ ਵਿਖੇ ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਤਰਿਆਸੀ ਵੀਂ ਬਰਸੀ ਤੇ ਤਿੰਨ ਰੌਜਾ ਸਮਾਗਮ ਕਰਵਾਏ ਜਾ ਰਹੇ ਹਨ। ਅੱਠ ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ ਦਸ ਸਤੰਬਰ ਦਿਨ ਐਤਵਾਰ ਨੂੰ ਭੌਗ ਪਾਏ ਜਾਣਗੇ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਦੌ ਢਾਡੀ ਜਥੇ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਅਤੇ ਭਾਈ ਸੁਖਨਰੰਜਨ ਸਿੰਘ ਸੁਮਨ ਆ ਰਹੇ ਹਨ। ਜੋ ਅੱਠ ਸਤੰਬਰ ਦਿਨ ਸ਼ੁੱਕਰਵਾਰ ਸ਼ਾਮ, ਨੌ ਸਤੰਬਰ ਦਿਨ ਸ਼ਨੀਵਾਰ ਸ਼ਾਮ ਅਤੇ ਦੱਸ ਸਤੰਬਰ ਦਿਨ ਐਤਵਾਰ ਨੂੰ ਦਿਨ ਦੇ ਦੀਵਾਨਾ ਵਿੱਚ ਸਿੱਖ ਇਤਿਹਾਸ ਸਰਵਣ ਕਰਵਾਉਣਗੇ।

ਇਹ ਸਾਰੇ ਸਮਾਗਮਾ ਦੀ ਸੇਵਾ ਸਮੂਹ ਸਮਗਤਾਂ ਗੁਰਦੁਆਰਾ ਸਾਹਿਬ ਕੌਰਤੇਨੌਵਾਂ ਅਤੇ ਇਟਲੀ ਦੀ ਸਮੂਹ ਸਾਧ ਸੰਗਤ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ਵਲੋ ਕੀਤੀ ਜਾ ਰਹੀ ਹੈ। ਪ੍ਰਬੰਧਕਾ ਵਲੋ ਇਨਾਂ ਸਮਾਗਮਾ ਵਿੱਚ ਪਹੁੰਚਣ ਲਈ ਸਮੂਹ ਸੰਗਤਾਂ ਨੂੰ ਅਪੀਲ। ਸਾਰਾ ਸਮਾਗਮ ਯੂ ਟਇਉਬ ਰਾਹੀ ਕਲਤੂਰਾ ਸਿੱਖ ਚੈਨਲ ਤੇ ਲਾਈਵ ਦਿਖਾਇਆ ਜਾਵੇਗਾ। ਗੁਰੂ ਕੇ ਲੰਗਰ ਅਤੁੱਟ ਵਰਤਣਗੇ।

Leave a Reply

Your email address will not be published. Required fields are marked *