ਖਾਲਸੇ ਦੀ ਚੜ੍ਹਦੀ ਕਲ੍ਹਾ ਨੂੰ ਸਮਰਪਿਤ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ (ਧੰਨ ਖਾਲਸਾ) ਦੀ ਸ਼ੂਟਿੰਗ ਮੁਕੰਮਲ

ਸੁਲਤਾਨਪੁਰ ਲੋਧੀ 14 ਸਤੰਬਰ ਰਾਜ ਹਰੀਕੇ। (ਰੰਘਰੇਟੇ ਗੁਰੂ ਕੇ ਬੇਟੇ ) ਧਾਰਮਿਕ ਟਰੈਕ ਸ਼੍ਰੋਮਣੀ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਗਰੇਟੇ(ਭਾਈ ਜੈਤਾ ਜੀ) ਦੀ ਲਾਸਾਨੀ ਬਹਾਦਰੀ ਅਤੇ ਜਨਮਦਿਨ ਦਿਹਾੜੇ ਨੂੰ ਸਮਰਪਿਤ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜੀ ਦੀ ਬੁਲੰਦ ਆਵਾਜ਼ ਵਿੱਚ ਚਰਚਿਤ ਵਾਰ ਦੀ ਵਡਮੁੱਲੀ ਪੇਸ਼ਕਸ਼ ਤੋਂ ਬਾਅਦ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਮਹਾਨ ਖਾਲਸੇ ਦੀ ਚੜ੍ਹਦੀ ਕਲ੍ਹਾ ਨੂੰ ਸਮਰਪਿਤ ਨਵੇਂ ਟਰੈਕ ਨਾਲ ਬਲਵੀਰ ਸ਼ੇਰਪੁਰੀ ਜਲਦੀ ਸਮੂਹ ਸੰਗਤਾਂ ਦੇ ਰੁਬਰੂ ਹੋਣਗੇ।

ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ ਪ੍ਰਸਿੱਧ ਗੀਤਕਾਰ ਤਰਸੇਮ ਜਲਾਲਪੁਰੀ (ਇਟਲੀ) ਨੇ ਦੱਸਿਆ ਕਿ ਇਹ ਟਰੈਕ ਉਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਜਿਸਨੂੰ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਬੁਲੰਦ ਆਵਾਜ਼ ਵਿੱਚ ਗਾਇਆ ਹੈ। ਕੈਮਰਾਮੈਨ ਮਨੀਸ਼ ਅੰਗਰਾਲ ਦੀ ਮਿਹਨਤ ਸਦਕਾ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਤਿਆਰ ਕੀਤਾ ਜਾ ਰਿਹਾ ਹੈ।

ਇਸ ਟ੍ਰੈਕ ਦੀ ਸ਼ੂਟਿੰਗ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ,ਕਾਜਲੀ , ਤਰਨਤਾਰਨ ਦੇ ਨੇੜਲੇ ਪਿੰਡਾਂ ਵਿਖੇ ਰਾਜ ਏ ਖਾਲਸਾ ਸਪੋਰਟਸ ਗੱਤਕਾ ਕਲਬ ਅਤੇ ਬਲਵਿੰਦਰ ਸਿੰਘ ਗੋਲਡੀ ਦੇ ਅਣਥੱਕ ਮਿਹਨਤ ਸਦਕਾ ਕੀਤੀ ਗਈ ਅਤੇ ਕਸ਼ਮੀਰ ਸਿੰਘ ਭੁਲੱਥ ਦਾ ਅਹਿਮ ਯੋਗਦਾਨ ਰਿਹਾ। ਸ਼ੂਟਿੰਗ ਦੇ ਸ਼ੁਭ ਮਹੂਰਤ ਮੌਕੇ ਸਰਬਜੀਤ ਸਿੰਘ ਨਿੱਝਰ , ਸੀਨੀਅਰ ਪੱਤਰਕਾਰ ਸਾਬੀ ਚੀਨੀਆਂ ਇਟਲੀ (ਜੱਗਬਾਣੀ), ਸੁਰਜੀਤ ਸਿੰਘ ਸਿੱਧੂ , ਕੁਲਦੀਪ ਸਿੰਘ ( ਥਿੰਦ ਪੱਗੜੀ ਹਾਊਸ) , ਹਰਮਨ, ਕੈਮਰਾਮੈਨ ਮਨੀਸ਼ ਅੰਗਰਾਲ ਅਤੇ ਵੀਡੀਓ ਡਰੈਕਟਰ ਐਡੀਟਰ ਕੁਲਦੀਪ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *