ਬਲਵੀਰ ਸ਼ੇਰਪੁਰੀ ਨਵੇਂ ਟਰੈਕ (ਧੰਨ ਖਾਲਸਾ) ਨਾਲ ਹੋਣਗੇ ਜਲਦ ਰੂਬਰੂ,ਕਮਲ ਕੁਮਾਰ

ਸੁਲਤਾਨਪੁਰ ਲੋਧੀ 19 ਸਤੰਬਰ ਰਾਜ ਹਰੀਕੇ। ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਜੀ ਦੀ ਬੁਲੰਦ ਆਵਾਜ਼ ਵਿੱਚ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਮਹਾਨ ਖਾਲਸੇ ਦੀ ਚੜ੍ਹਦੀ ਕਲ੍ਹਾ ਨੂੰ ਸਮਰਪਿਤ ਚੌਥੇ ਨਵੇਂ ਟਰੈਕ (ਧੰਨ ਖਾਲਸਾ)ਨਾਲ ਕੇ ਕੇ ਸੀਰੀਜ਼ ਕੰਪਨੀ ਦੇ ਬੈਨਰ ਹੇਠ ਜਲਦੀ ਸਮੂਹ ਸੰਗਤਾਂ ਦੇ ਰੁਬਰੂ ਹੋਣਗੇ।

ਜਾਣਕਾਰੀ ਅਨੁਸਾਰ ਕੰਪਨੀ ਪ੍ਰੋਡਿਊਸਰ ਕਮਲ ਕੁਮਾਰ ਨੇ ਕਿਹਾ ਕਿ ਪ੍ਰਸਿੱਧ ਗੀਤਕਾਰ ਤਰਸੇਮ ਜਲਾਲਪੁਰੀ (ਇਟਲੀ) ਦੀ ਕਲਮ ਲਿਖਿਆ ਹੋਇਆ ਅਤੇ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਜੀ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਜਿਸਨੂੰ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਬੁਲੰਦ ਆਵਾਜ਼ ਵਿੱਚ ਗਾਇਆ ਹੈ।

ਕੈਮਰਾਮੈਨ ਮਨੀਸ਼ ਅੰਗਰਾਲ ਦੀ ਮਿਹਨਤ ਸਦਕਾ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਤਿਆਰ ਕੀਤਾ ਜਾ ਗਿਆ ਹੈ,ਜੋ ਬਹੁਤ ਜਲਦੀ ਸ਼ੋਸ਼ਲ ਮੀਡੀਏ ਦੀਆਂ ਵੱਖ ਵੱਖ ਵੈਬਸਾਈਟਾਂ ਤੇ ਅਪਲੋਡ ਕੀਤਾ ਜਾਵੇਗਾ। ਪੋਸਟਰ ਜਾਰੀ ਕਰਨ ਲਈ ਕੰਪਨੀ ਅਤੇ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

Leave a Reply

Your email address will not be published. Required fields are marked *