ਬਲਵੀਰ ਸ਼ੇਰਪੁਰੀ ਦੇ ਨਵੇਂ ਧਾਰਮਿਕ ਟਰੈਕ (ਧੰਨ ਖਾਲਸਾ)ਦਾ ਪੋਸਟਰ ਪ੍ਰਮੋਸ਼ਨ , ਐਡਵੋਕੇਟ ਰਜਿੰਦਰ ਸਿੰਘ ਰਾਣਾ

ਸੁਲਤਾਨਪੁਰ ਲੋਧੀ 29 ਸਤੰਬਰ ਰਾਜ ਹਰੀਕੇ ਪੱਤਣ। ਬੀਤੇ ਦਿਨ ਸਰਬੰਸਦਾਨੀ ਸਾਹਿਬੇ ਕਮਾਲ ਦਸਮੇਸ਼ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਖਾਲਸੇ ਦੀ ਚੜ੍ਹਦੀ ਕਲ੍ਹਾ ਨੂੰ ਸਮਰਪਿਤ ਧਾਰਮਿਕ ਟਰੈਕ( ਧੰਨ ਖਾਲਸਾ) ਦਾ ਪੋਸਟਰ ਪ੍ਰਮੋਸ਼ਨ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ। ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਘੇ ਗੀਤਕਾਰ ਤਰਸੇਮ ਜਲਾਲਪੁਰੀ ਇਟਲੀ ਦੀ ਬਾਕਮਾਲ ਕਲ਼ਮ ਤੋਂ ਲਿਖਿਆ ਅਤੇ ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਨੇ ਆਪਣੀ ਬਹੁਤ ਹੀ ਬੁਲੰਦ ਆਵਾਜ਼ ਵਿੱਚ ਗਾਇਆ ਹੈ।

ਇਸ ਟ੍ਰੈਕ ਦਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਵੱਲੋਂ ਤਿਆਰ ਕੀਤਾ ਹੋਇਆ ਹੈ, ਜਿਸਨੂੰ ਕੇ ਕੇ ਸੀਰੀਜ਼ ਕੰਪਨੀ ਦੇ ਬੈਨਰ ਹੇਠ ਸੋਸ਼ਲ ਮੀਡੀਆ ਤੇ ਰੀਲੀਜ਼ ਕੀਤਾ ਜਾ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਸਤਨਾਮ ਸਿੰਘ ਮੋਮੀ, ਸਰਪ੍ਰਸਤ ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ, ਮਾਸਟਰ ਜਗੀਰ ਸਿੰਘ ਬਾਜਵਾ, ਪ੍ਰਧਾਨ ਲਖਵੀਰ ਸਿੰਘ ਲੱਖੀ, ਚੈਅਰਮੈਨ ਬਲਵਿੰਦਰ ਸਿੰਘ ਲਾਡੀ, ਨਰੇਸ਼ ਕੁਮਾਰ ਹੈਪੀ, ਐਡਵੋਕੇਟ ਜਸਪਾਲ ਸਿੰਘ ਧੰਜੂ, ਐਡਵੋਕੇਟ ਗੁਰਮੀਤ ਸਿੰਘ ਢਿੱਲੋ,ਜਰਨੈਲ ਸਿੰਘ ਗਿੱਲ, ਤਰਸੇਮ ਸਿੰਘ ਭਾਗੋਰਾਈਆਂ ਜਤਿੰਦਰ ਸੇਠੀ, ਅਮਰਜੀਤ ਸਿੰਘ ਅਤੇ ਹੋਰ ਵੀ ਬੁੱਧੀਜੀਵੀ ਵਰਗ ਮੋਜੂਦ ਸਨ, ਜਿਨ੍ਹਾਂ ਵੱਲੋਂ ਬਲਵੀਰ ਸ਼ੇਰਪੁਰੀ ਦੇ ਧਾਰਮਿਕ ਟਰੈਕ ਦੀ ਸ਼ਲਾਘਾ ਕੀਤੀ ਗਈ।

Leave a Reply

Your email address will not be published. Required fields are marked *