ਇਟਲੀ ਵਿਚ ਸ੍ਰੀ ਗੋਗਾ ਜਾਹਿਰਵੀਰ ਮਹਾਰਾਜ ਦਾ 9ਵਾਂ ਸਾਲਾਨਾ ਜਾਗਰਣ ਬੜੀ ਧੂਮ-ਧਾਮ ਨਾਲ ਮਨਾਇਆ

ਰੋਮ (ਕੈਂਥ,ਟੇਕ ਚੰਦ)ਇਟਲੀ ਦੇ ਸ੍ਰੀ ਦੁਰਗਿਆਣਾ ਮੰਦਿਰ ਕਸਤਲਵੇਰਦੇ ਵਿਚ ਸ੍ਰੀ ਗੋਗਾ ਜਾਹਰਵੀਰ ਮਹਾਰਾਜ ਦੇ ਸਾਲਾਨਾ ਜਾਗਰਣ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਅਪਣੀ ਹਾਜਰੀ ਲਗਵਾਈ ਅਤੇ ਬਹੁਤ ਹੀ ਸ਼ਰਧਾਂ ਅਤੇ ਉਤਸਾਹਪੂਰਵਕ ਇਸ ਜਾਗਰਣ ਨੂੰ ਸੰਪਨ ਕੀਤਾ ਗਿਆ। ਭਾਰਤ ਦੀ ਧਰਤੀ ਤੋ ਪੁੱਜੇ ਕਵਾਲੀਆਂ ਦੇ ਸਿਰਤਾਜ ਜੀ ਡੀ ਖਾਨ ਵਲੋ ਸੰਗਤਾਂ ਨੂੰ ਆਨੰਦਮਈ ਮਾਹੌਲ ਅਤੇ ਸੰਗੀਤਕ ਰੋਹ ਵਿਚ ਮਗਨ ਕੀਤਾ ਗਿਆ।

ਇਸ ਸਮੇ ਜਿਥੇ ਸੰਗਤਾਂ ਲਈ ਲੰਗਰਾਂ ਦੇ ਵੱਖ ਵੱਖ ਸਟਾਲਾ ਦਾ ਪ੍ਰਬੰਧ ਸੀ ਉਥੇ ਹੀ ਲੋਕਾਂ ਦੀਆਂ ਇਮੀਗ੍ਰੇਸ਼ਨ ਸਮੱਸਿਆਵਾ ਲਈ ਵੀ ਇਕ ਕੈਪ ਲਗਵਾਇਆ ਗਿਆ।ਇਟਲੀ ਦੇ ਵੱਖ ਵੱਖ ਖੇਤਰਾਂ ਵਿਚ ਮੌਜੂਦ ਗੋਗਾ ਜਾਹਰਵੀਰ ਭਗਤਾਂ ਨੇ ਪੁੱਜ ਕੇ ਅਪਣੀ ਹਾਜਰੀ ਲਗਵਾਈ ਅਤੇ ਨਿਸ਼ਕਾਮ ਸੇਵਾਵਾ ਕੀਤੀਆਂ ।

ਇਸ ਤੋਂ ਇਲਾਵਾ ਵੱਖ ਵੱਖ ਮੰਦਿਰ ਕਮੇਟੀਆਂ ਅਤੇ ਪਤਵੰਤਿਆਂ ਨੇ ਵੀ ਪੁੱਜ ਕੇ ਅਪਣੀ ਸ਼ਰਧਾ ਅਤੇ ਆਸਥਾ ਪ੍ਰਗਟ ਕੀਤੀ।ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਨੋਦ ਕੁਮਾਰ ਨੇ ਸੰਗਤਾਂ ਅਤੇ ਮੀਡੀਆ ਦਾ ਜਿਥੇ ਧੰਨਵਾਦ ਕੀਤਾ ਉਥੇ ਹੀ ਦੁਰਗਿਆਣਾ ਮੰਦਿਰ ਕਮੇਟੀ ਦੇ ਖਾਸ ਸਹਿਯੋਗ ਅਤੇ ਮਿਉਸੀਪਲ ਦਫਤਰ ਵਲੋਂ ਪ੍ਰਦਾਨ ਕੀਤੀਆਂ ਸਹੂਲਤਾਂ ਲਈ ਪ੍ਰਸੰਸਾ ਵੀ ਕੀਤੀ ।

Leave a Reply

Your email address will not be published. Required fields are marked *