ਡਾ ਜਰਨੈਲ ਸਿੰਘ ਆਨੰਦ ਨੂੰ ਬੇਲਗ੍ਰੇਡ ਤੋਂ ਸੱਦਾ ਪੱਤਰ : ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਰਨਗੇ ਸ਼ਿਰਕਤ

ਡਾ ਜਰਨੈਲ ਸਿੰਘ ਆਨੰਦ ਭਾਰਤ ਦੇ ਹੀ ਨਹੀਂ ਬਲਕਿ ਵਿਸ਼ਵ ਸਾਹਿਤ ਦੇ ਮਹਾਨਾਇਕ ਮੰਨੇ ਜਾਂਦੇ ਹਨ. 150 ਤੋਂ ਵੱਧ ਪੁਸਤਕਾਂ ਦੇ ਲੇਖਕ ਅਤੇ ਵਿਸ਼ਵ ਨੂੰ ਅੰਤਰਰਾਸ਼ਟਰੀ ਅਕਾਡਮੀ ਆਫ ਐਥਿਕਸ ਦੇਣ ਵਾਲੇ ਡਾ ਆਨੰਦ ਨੂੰ 20 -23 ਅਕਤੂਬਰ 2023 ਵਿਚ ਹੋਣ ਵਾਲੇ ਅੰਤਰਰਾਸ਼ਟਰੀ ਮੀਟਿੰਗ ਆਫ ਰਾਈਟਰਜ਼ ਲਈ ਸੱਦਾ ਪੱਤਰ ਪ੍ਰਾਪਤ ਹੋਇਆ ਹੈ ਜਿਥੇ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਉਲੇਖ ਯੋਗ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾ ਊਨਾ ਨੂੰ ਸਰਬੀਆ ਦੀ ਰਾਈਟਰਜ਼ ਐਸੋਸੀਏਸ਼ਨ ਦਾ ਆਨਰੇਰੀ ਮੇਂਬਰ ਨਿਯੁਕਤ ਕੀਤਾ ਗਿਆ . ਸਰਬੀਆ ਵਿਚ ਹਰ ਸਾਲ ਹੋਣ ਵਾਲਾ ਇਹ ਮਹਾਨ ਸਮਾਗਮ ਸਰਬੀਆ ਨੂੰ ਦੁਨੀਆਂ ਦੀ ਸਾਹਿਤਕ ਰਾਜਧਾਨੀ ਵਿਚ ਬਦਲ ਦਿੰਦਾ ਹੈ . ਵਿਸ਼ੇਸ਼ ਮਹਿਮਾਨਾਂ ਵਿਚ ਅਮਰੀਕਾ ਦੇ ਮਹਾਨ ਸਾਹਿਤਕਾਰ ਟੀ ਓਬ੍ਰਹਿਤ, ਆਈਜ਼ਰਬੈਜਾਨ ਤੋਂ ਸਿਰਾਜ਼ੀਦੀਨਾ ਸਜੀਦਾ ਅਤੇ ਇਟਲੀ ਦੇ ਦਾਂਤੇ ਮਾਫੀਆ ਭੀ ਸ਼ਿਰਕਤ ਕਰ ਰਹੇ ਹਨ. ਇਸ ਅਵਸਰ ਤੇ ਡਾ ਆਨੰਦ ਦੀਆ ਕਵਿਤਾਵਾਂ ਦੀ ਵੱਖ ਵੱਖ ਭਾਸ਼ਾਵਾਂ ਵਿਚ ਟ੍ਰਾੰਸਲੇਸ਼ਨ ਦੀ ਇਕ ਪੁਸਤਕ ‘ਬੈਸਟ ਪੋਇਟਰੀ ਆਫ ਡਾ ਆਨੰਦ [ਏਂਨ ਅਫਰਿੰਗ ਇਨ ਟ੍ਰਾੰਸਲੇਸ਼ਨ’] ਅਤੇ ‘ਦ ਇਮਪੇਰਫ਼ੇਕ੍ਟ ਆਰਟਿਸਟ’ [ਕਾਵ ਪੁਸਤਕ] ਦਾ ਵਿਮੋਚਨ ਵੀ ਕੀਤਾ ਜਾਵੇਗਾ.

ਸਰਬੀਅਨ ਰਾਈਟਰਜ਼ ਐਸੋਸੀਅਸ਼ਨ ਦੀ ਤਰਫੋਂ ਆਯੋਜਿਤ ਇਸ ਵੈਸ਼੍ਵਿਕ ਸਮਾਗਮ ਵਿਚ ਸਰਬੀਆ ਦੇ ਮਨਿਸਟਰ ਆਫ ਕਲਚਰ, ਅਤੇ ਮੇਅਰ ਸ਼ਿਰਕਤ ਕਰਨਗੇ ਅਤੇ ਰਾਸ਼ਟਰੀ ਟੈਲੀਵਿਜ਼ਨ ਤੇ ਮਹਿਮਾਨ ਸਾਹਿਤਕਾਰਾਂ ਨਾਲ ਇੰਟਰਵਿਊ ਪੇਸ਼ ਕੀਤੀ ਜਾਵੇਗੀ. ਸਰਬੀਆ ਵਿਚ ਆਪਣੇ ਨੋਬਲ ਵਿਜੇਤਾ ਆਈਵੋ ਅੰਦਰਿਕ [੧੯੬੧] ਨੂੰ ਸ਼ਿੱਦਤ ਨਾਲ ਯਾਦ ਕੀਤਾ ਜਾਂਦਾ ਹੈ . ਭਾਰਤ ਦੇ ਨੋਬਲ ਵਿਜੇਤਾ ਸ਼੍ਰੀ ਰਾਬਿੰਦਰ ਨਾਥ ਟੈਗੋਰ ਨੇ ਵੀ ਇਸ ਫੰਕਸ਼ਨ ਵਿਚ ਸ਼ਿਰਕਤ ਕੀਤੀ ਸੀ ਜਦੋਂ ਉਹ 1926 ਵਿਚ ਸਰਬੀਆ ਆਏ ਸਨ. ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਮੇਂਬਰ ਬਣਨ ਵਾਲੇ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਾਰਨ ਵਾਲੇ ਡਾ ਆਨੰਦ ਪਹਿਲੇ ਭਾਰਤੀ ਹਨ. ਪੰਜਾਬ ਲਈ ਇਹ ਵਿਸ਼ੇਸ਼ ਤੋਰ ਤੇ ਮਾਨ ਵਾਲੀ ਗੱਲ ਹੈ ਕਿ ਇਕ ਪੰਜਾਬੀ ਨੂੰ ਵਿਸ਼ਵ ਪੱਧਰ ਤੇ ਇਹ ਸਨਮਾਨ ਪ੍ਰਾਪਤ ਹੋਇਆ ਹੈ.

Leave a Reply

Your email address will not be published. Required fields are marked *