ਵਾਤਾਵਰਨ ਪ੍ਰਸਿੱਧ ਗਾਇਕ ਬਲਵੀਰ ਸ਼ੇਰਪੁਰੀ ਵਿਲੱਖਣ ਅੰਦਾਜ਼ ਨਾਲ ਕਰਨਗੇ ਵਿਦੇਸ਼ਾ ਵਿਚ( ਸਰਦਾਰੀ) ਨਿਰਵੈਲ ਮਾਲੂਪੂਰੀ

(ਸਰੀ ਕੈਨੇਡਾ)4 ਅਕਤੂਬਰ ਰਾਜ ਹਰੀਕੇ ਪੱਤਣ ! ਵਾਤਾਵਰਨ, ਸੱਭਿਆਚਾਰ, ਵਿਰਸੇ,ਵਿਰਾਸਤ ਅਤੇ ਪੰਜਾਬ ਪੰਜਾਬੀਅਤ ਮਾਂ ਬੋਲੀ ਦੀ ਸੇਵਾ ਨੂੰ ਦੁਨੀਆ ਦੇ ਹਰ ਵਰਗ ਤੱਕ ਪਹੁੰਚਾਣ ਵਿੱਚ ਹਰ ਸਮੇਂ ਕੋਸ਼ਿਸ਼ ਕਰਨ ਵਾਲੇ ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਇਸ ਵਾਰ ਵਿਲੱਖਣ ਅੰਦਾਜ਼ ਵਿਚ ਨਵੇਂ ਟਰੈਕ (ਸਰਦਾਰੀ) ਨਾਲ ਜਲਦ ਹਾਜਰ ਹੋਣ ਜਾ ਰਹੇ ਹਨ।

ਜਾਣਕਾਰੀ ਅਨੁਸਾਰ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਨੇ ਦੱਸਿਆ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਜਿਥੇ ਰੋਜ਼ੀ ਰੋਟੀ ਲਈ ਭਾਵੇਂ ਪ੍ਰਵਾਸ ਦੇ ਦੁਖ ਝੱਲੇ ਪਰ ਉਥੇ ਮਿਹਨਤ ਸਦਕਾ ਆਪਣੀ ਸਰਦਾਰੀ ਵੀ ਕਾਇਮ ਰੱਖੀ। ਇਹ ਟਰੈਕ ਗੀਤਕਾਰ ਨਿਰਵੈਲ ਮਾਲੂਪੂਰੀ ਵੱਲੋਂ ਲਿਖਿਆ ਅਤੇ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਬੁਲੰਦ ਆਵਾਜ਼ ਵਿੱਚ ਗਾਇਆ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਇਸ ਟ੍ਰੈਕ ਦੀ ਸ਼ੂਟਿੰਗ ਕੇਨੈਡਾ ,ਦੁਬਈ ਅਤੇ ਇੰਡੀਆਂ ਵਿੱਚ ਕੀਤੀ ਗਈ ਹੈ। ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਵੀਡੀਓ ਤਿਆਰ ਕੀਤਾ ਹੈ।ਜਲਦ ਹੀ ਸਰੋਤੇ ਸਾਂਝਾਂ ਟੀਵੀ ਕੇਨੈਡਾ ਦੇ ਬੈਨਰ ਹੇਠ ਇਸ ਟ੍ਰੈਕ ਦਾ ਆਨੰਦ ਮਾਨਣਗੇ

Leave a Reply

Your email address will not be published. Required fields are marked *