ਯੂਰਪ ਦੀ ਧਰਤੀ ਅਸਟਰੀਆ ਵਿਖੇ ਪੰਥ ਦੇ ਪ੍ਰਸਿੱਧ ਢਾਡੀ ਭਾਈ ਜਤਿੰਦਰ ਸਿੰਘ ਨੂਰਪੁਰੀ ਦੇ ਜੱਥੇ ਦਾ ਗੋਲ਼ਡ ਮੈਡਲ ਨਾਲ ਸਨਮਾਨ

ਮਿਲਾਨ (ਬਿਊਰੋ)ਪਿਛਲੇ ਕਾਫੀ ਸਮੇਂ ਤੋਂ ਆਪਣੀ ਢਾਡੀ ਕਲਾ ਨਾਲ ਗੁਰੂ ਨਾਨਕ ਦੇ ਘਰ ਦੀ ਸੇਵਾ ਕਰ ਰਿਹਾ ਵਿਸ਼ਵ ਪ੍ਰਸਿੱਧ ਢਾਡੀ
ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦਾ ਜੱਥਾ ਅੱਜ-ਕੱਲ੍ਹ ਯੂਰਪ ਦੀ ਫੇਰੀ ਉੱਤੇ ਹਨ ਤੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਭਰਵੀਂ ਹਾਜ਼ਰੀ ਲੁਆ ਰਿਹਾ ਹੈ ।ਇਸ ਜੱਥੇ ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਕਈ ਗੁਰਦੁਆਰਿਆਂ ਦੀ ਪ੍ਰਬੰਧਕ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਤੇ ਇਸ ਕਾਬਲੇ ਤਾਰੀਫ ਕਾਰਵਾਈ ਵਿੱਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ ਵਿਖੇ ਹੋਏ ਸ਼ਹੀਦੀ ਸ਼ਮਾਗਮ ਮੌਕੇ ਵਿਸ਼ੇਸ਼ ਦਿਵਾਨ ਸਜਾਏ ਗਏ ਦਿਵਾਨਾ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਪਰਮਜੀਤ ਸਿੰਘ ਦੇ ਜਥੇ ਵਲੋਂ ਕੀਤੀ ਗਈ

ਉਪਰੰਤ ਭਾਈ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜਥੇ ਵਲੌ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਦੀਆ ਜੋਸ਼ੀਲੀਆਂ ਵਾਰਾਂ ਗਾਇਆ ਗਈਆ ਅਤੇ ਸਿੱਖ ਇਤਿਹਾਸ ਸਰਵਣ ਕਰਵਾਇਆ ਗਿਆ ਤਿੰਨੋ ਦਿਨ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆ ਭਰੀਆ ਅਤੇ ਇਤਿਹਾਸ ਸਰਵਣ ਕੀਤਾ ।

ਮੀਡੀਏ ਨੂੰ ਜਾਣਕਾਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਕਵੀਸ਼ਰ ਅਤੇ ਢਾਡੀ ਭਾਈ ਸਤਪਾਲ ਸਿੰਘ ਗਰਚਾ ਨੇ ਦਿੰਦਿਆਂ ਕਿਹਾ ਕਿ ਇਸ ਸਮਾਗਮ ਦੇ ਦਿਵਾਨਾਂ ਉਪਰੰਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਆਨਾ ਦੀਆ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵਲੋ ਗਿਆਨੀ ਭਾਈ ਜਤਿੰਦਰ ਸਿੰਘ ਨੂਰਪੁਰੀ, ਉਸਤਾਦ ਢਾਡੀ ਦਰਸ਼ਣ ਸਿੰਘ ਬੱਲ, ਢਾਡੀ ਗੁਰਪ੍ਰੀਤ ਸਿੰਘ ਹੁੰਦਲ ਅਤੇ ਸਾਰੰਗੀ ਮਾਸਟਰ ਜਗਸੀਰ ਸਿੰਘ ਜਲਾਲਾਬਾਦੀ ਸਾਰੇ ਜਥੇ ਦਾ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਅਤੇ ਯਾਦਗਾਰੀ ਚਿੰਨ ਵੀ ਦਿੱਤੇ ਗਏ।ਇਸ ਮੌਕੇ ਤੇ ਸੰਗਤਾਂ ਵੱਲੋ ਜੱਥੇ ਨੂੰ ਗੋਲ਼ਡ ਮੈਡਲ ਲਈ ਵਿਸ਼ੇਸ਼ ਵਧਾਈ ਵੀ ਦਿੱਤੀ ਗਈ।

Leave a Reply

Your email address will not be published. Required fields are marked *