ਪ੍ਰਗਟ ਦਿਵਸ ਨੂੰ ਸਮਰਪਿਤ ਲੋਕ ਗਾਇਕ ਬਲਵੀਰ ਸ਼ੇਰਪੁਰੀ ਦੇ ਨਵੇਂ ਟਰੈਕ ਦੀ ਸ਼ੂਟਿੰਗ ਮੁਕੰਮਲ, ਬੌਬੀ ਭੰਡਾਰੀ

ਰਹੀਮ ਪੁਰ( ਜਲੰਧਰ)18 ਅਕਤੂਬਰ ਰਾਜ ਹਰੀਕੇ। ਭਗਵਾਨ ਵਾਲਮੀਕਿ ਜੀ ਮਹਾਰਾਜ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਲੋਕ ਗਾਇਕ ਬਲਵੀਰ ਸ਼ੇਰਪੁਰੀ ਦਾ ਨਵਾਂ ਟਰੈਕ ਬਹੁਤ ਜਲਦ ਸਮਾਜ ਸਾਹਮਣੇ ਰੱਖਿਆ ਜਾਵੇਗਾ।

ਇਸ ਟ੍ਰੈਕ ਰਾਹੀਂ ਸਮਾਜ ਨੂੰ ਸੇਧ ਦੇਣ ਲਈ ਭਗਵਾਨ ਵਾਲਮੀਕਿ ਬ੍ਰਹਮ ਗਿਆਨ ਜਾਗ੍ਰਿਤੀ ਸੰਸਥਾ (ਯੂ ਏ ਈ)ਅਤੇ ਹੋਰ ਸਭਾਵਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸ਼ਬਦ ਐਸ ਬੀ ਰਿਕਾਰਡ ਕੰਪਨੀ ਪ੍ਰੋਡਿਊਸਰ ਅਤੇ ਪ੍ਰਮੋਟਰ ਜਤਿੰਦਰ ਭੰਡਾਰੀ ( ਬੌਬੀ) ਜੀ ਨੇ ਰਹੀਮਪੁਰ ਵਿਖੇ ਸ਼ੂਟਿੰਗ ਦੌਰਾਨ ਕਹੇ।

ਸ਼ੂਟਿੰਗ ਦਾ ਸ਼ੁਭ ਮਹੂਰਤ ਕਰਦੇ ਹੋਏ ਬਾਲਜੋਗੀ ਪ੍ਰਗਟ ਨਾਥ ਜੀ ਨੇ ਕਿਹਾ ਕਿ ਬਲਵੀਰ ਸ਼ੇਰਪੁਰੀ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਅਤੇ ਸਮਾਜ ਸੇਵਾ ਨੂੰ ਮੁੱਖ ਰੱਖ ਕੇ ਗਾਇਆ ਹੈ। ਗੀਤਕਾਰ ਤੀਰਥ ਨਾਹਰ ਦਾ ਲਿਖਿਆ ਅਤੇ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦਾ ਹੈ ਐਡੀਟਰ ਕੁਲਦੀਪ ਸਿੰਘ ਵੱਲੋਂ ਵੀਡੀਓ ਐਡਟਿੰਗ ਕੀਤਾ ਜਾਵੇਗਾ।

ਸ਼ੂਟਿੰਗ ਦੇ ਮਹੂਰਤ ਦੌਰਾਨ ਸੁਆਮੀ ਸ਼ਿਵਨਾਥ , ਡਾ ਮਨਜੀਤ ਗਿੱਲ,ਸਾਬਕਾ ਸਰਪੰਚ ਗਿਆਨ ਚੰਦ ਭੱਟੀ ਕੁਹਾਲਾ, ਚੈਅਰਮੈਨ ਤਜਿੰਦਰ ਭੰਡਾਰੀ,ਹਰਵੰਤ ਸਿੰਘ ਭੰਡਾਰੀ,ਸ ਪਰਮਿੰਦਰ ਬੰਨੂ (ਪੰਮਖੁਸ) ਸੰਜੀਵ ਥਾਪੜ , ਸੰਨੀ ਮਹਿਤਾ,ਕੈਮਰਾਮੈਨ ਮਨੀਸ਼ ਅੰਗਰਾਲ ਆਦਿ ਹੋਰ ਵੀ ਸੰਗਤਾਂ ਮੌਜੂਦ ਸਨ। ਇਹ ਵੀ ਚਿਕਰਜੋਗ ਹੈ ਕਿ ਗਾਇਕ ਬਲਵੀਰ ਸ਼ੇਰਪੁਰੀ ਅੱਜ ਕੱਲ ਸਰਦਾਰੀ ਟਰੈਕ ਨਾਲ ਚਰਚਾ ਵਿਚ ਹੈ।

Leave a Reply

Your email address will not be published. Required fields are marked *