ਕੈਨੇਡਾ ਵਿਖੇ ਸਰਬਜੀਤ ਚੀਮਾ ਅਤੇ ਜੋਗਰਾਜ ਸਿੰਘ ਵੱਲੋਂ ਬਲਵੀਰ ਸ਼ੇਰਪੁਰੀ ਦੇ ( ਸਰਦਾਰੀ) ਟਰੈਕ ਦਾ ਪੋਸਟਰ ਪ੍ਰਮੋਸ਼ਨ, ਨਿਰਵੈਲ ਮਾਲੂਪੂਰੀ

(ਸਰੀ ਕੈਨੇਡਾ) 20 ਅਕਤੂਬਰ _ ਪੰਜਾਬ ਪੰਜਾਬੀਅਤ ਮਾਂ ਬੋਲੀ ਦੀ ਸੇਵਾ ਨੂੰ ਦੁਨੀਆ ਦੇ ਹਰ ਵਰਗ ਤੱਕ ਪਹੁੰਚਾਣ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਵਾਲੇ ਵਾਤਾਵਰਨ ਪ੍ਰਸਿੱਧ ਇੰਟਰਨੈਸ਼ਨਲ ਲੋਕ ਗਾਇਕ ਬਲਵੀਰ ਸ਼ੇਰਪੁਰੀ ਨਵੇਂ ਟਰੈਕ (ਸਰਦਾਰੀ) ਨਾਲ ਪੂਰੀ ਚਰਚਾ ਵਿੱਚ ਹਨ ।

ਜਾਣਕਾਰੀ ਅਨੁਸਾਰ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੁਰੀ (ਸਰਦਾਰੀ) ਟਰੈਕ ਦਾ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਕਿਹਾ ਕਿ ਇਹ ਟਰੈਕ ਸਾਂਝਾ ਟੀਵੀ ਚੈਨਲ ਤੇ ਲਗਾਤਾਰ ਚਲ ਰਿਹਾ ਹੈ । ਇਹ ਟਰੈਕ ਗੀਤਕਾਰ ਨਿਰਵੈਲ ਮਾਲੂਪੂਰੀ ਵੱਲੋਂ ਲਿਖਿਆ ਅਤੇ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਬੁਲੰਦ ਆਵਾਜ਼ ਵਿੱਚ ਗਾਇਆ ਹੈ।

ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਨੇ ਆਪਣੇ ਸੰਗੀਤ ਨਾਲ ਸ਼ਿੰਗਾਰਿਆ ਹੈ। ਇਸ ਟ੍ਰੈਕ ਦੀ ਸ਼ੂਟਿੰਗ ਯੂ ਏ ਈ ਅਤੇ ਇੰਡੀਆਂ ਵਿੱਚ ਕੀਤੀ ਗਈ ਹੈ। ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਬਹੁਤ ਹੀ ਮਿਹਨਤ ਨਾਲ ਵੀਡੀਓ ਤਿਆਰ ਕੀਤਾ ਹੈ।

ਇਸ ਮੌਕੇ ਉਨ੍ਹਾਂ ਨਾਲ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਪ੍ਰਸਿੱਧ ਗਾਇਕ ਸਰਬਜੀਤ ਚੀਮਾ ਅਤੇ ਫਿਲਮ ਸਟਾਰ ਜੋਗਰਾਜ ਸਿੰਘ , ਸਾਂਝਾ ਟੀਵੀ ਚੈਨਲ ਪ੍ਰੋਡਿਊਸਰ ਸੁਖਵਿੰਦਰ ਸੰਧੂ (ਬਿੱਲਾ ) ਅਤੇ ਸਰਦਾਰਾ ਐਂਡ ਸਨਜ਼ ਫਿਲਮ ਨਿਰਮਾਤਾ ਅਮਨਦੀਪ ਸਿੰਘ ਨੇ ਬਲਵੀਰ ਸ਼ੇਰਪੁਰੀ ਦੀ ਸਾਰੀ ਟੀਮ ਨੂੰ ਮੁਬਾਰਕਬਾਦ ਦਿੱਤੀ ਇਹੋ ਜਿਹੇ ਨਵੇਂ ਟਰੈਕ ਕਰਨ ਲਈ ਉਤਸ਼ਾਹਿਤ ਕੀਤਾ

Leave a Reply

Your email address will not be published. Required fields are marked *