ਗੁਰਪੁਰਬ ਤੇ ਦੀਵਾਲੀ ਮੌਕੇ ਨਿਓਸ ਏਅਰ ਲਾਈਨ ਦੀ ਵਿਰੋਨਾ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਧੀ ਉਡਾਣ ਸ਼ੁਰੂ ਹੋਣ ਨਾਲ ਇਟਲੀ ਦੇ ਭਾਰਤੀ ਖੁਸ਼ੀ ਨਾਲ ਖੀਵੇ

ਵਿਰੋਨਾ(ਦਲਵੀਰ ਕੈਂਥ)ਕੋਵਿਡ-19 ਦੌਰਾਨ ਜਦੋਂ ਸਿਆਸੀ ਆਗੂਆਂ ਤੇ ਸਰਕਾਰੀ ਤੰਤਰ ਨੇ ਇਟਲੀ ਦੇ ਭਾਰਤੀਆਂ ਦੀ ਭਾਰਤ ਆਉਣ ਤੇ ਵਾਪਸ ਇਟਲੀ ਜਾਣ ਲਈ ਸੰਜੀਦਗੀ ਨਾਲ ਬਾਂਹ ਨਹੀਂ ਫੜ੍ਹੀ ਤਾਂ ਅਜਿਹੇ ਬੇਵੱਸੀ ਵਾਲੇ ਆਲਮ ‘ਚ ਭਾਰਤੀ ਭਾਈਚਾਰੇ ਲਈ ਮੋਢੇ ਨਾਲ ਮੋਢਾ ਲਾ ਸਾਥ ਦੇਣ ਵਾਲੀ ਟੀਮ ਵੱਲੋਂ ਇਟਲੀ ਦੇ ਭਾਰਤੀ ਭਾਈਚਾਰੇ ਨੂੰ ਗੁਰਪੁਰਬ ਤੇ ਦੀਵਾਲੀ ਮੌਕੇ ਦੇ ਰਹੀ ਇੱਕ ਹੋਰ ਸੌਗਾਤ ਜਿਸ ਵਿੱਚ ਇਟਲੀ ਦੀ ਮਸ਼ਹੂਰ ਏਅਰ ਲਾਈਨ ਨਿਓਸ ਵੱਲੋਂ 31 ਅਕਤੂਬਰ 2023 ਨੂੰ ਵਿਰੋਨਾ ( ਇਟਲੀ )ਤੋਂ ਸ਼੍ਰੀ ਹਰਮਿੰਦਰ ਸਾਹਿਬ (ਭਾਰਤ) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਗਈ ਹੈ ਜੋ ਕਿ ਹਰ ਮੰਗਲਵਾਰ ਨੂੰ ਚੱਲੇਗੀ।

ਇਸ ਇਤਿਹਾਸਕ ਸ਼ੁੱਭ ਕਾਰਵਾਈ ਦਾ ਪਲੇਠੀ ਉਡਾਣ 31 ਅਕਤੂਬਰ 11.15 ਵਜੇ ਉੱਡੀ ਜਿਸ ਲਈ ਵਿਰੋਨਾ ਇਲਾਕੇ ਦੇ ਭਾਰਤੀ ਕਰ ਰਹੇ ਇਸ ਟੀਮ ਦਾ ਵਿਸ਼ੇਸ਼ ਧੰਨਵਾਦ ਕਰ ਰਹੇ ਹਨ।ਇਸ ਇਲਾਕੇ ਦੇ ਪੰਜਾਬੀਆਂ ਦੀ ਬਹੁਤ ਦੇਰ ਤੋਂ ਇਹ ਦਿਲੀ ਤੰਮਨਾ ਸੀ ਕਿ ਉਹਨਾਂ ਦੇ ਇਲਾਕੇ ਤੋ ਵੀ ਸਿੱਧੀ ਉਡਾਣ ਗੁਰੂ ਦੀ ਨਗਰੀ ਜਾਵੇ ਇਸ ਤੋਂ ਪਹਿਲਾਂ ਰੋਮ ਅਤੇ ਮਿਲਾਨ ਤੋਂ ਨਿਓਸ ਏਅਰ ਲਾਈਨ ਦੀ ਸਿੱਧੀ ਉਡਾਣ ਸ਼੍ਰੀ ਅੰਮ੍ਰਿਤਸਰ ਸਾਹਿਬ ਜਾ ਰਹੀ ਹੈ।

ਇਸ ਮੌਕੇ ਸ਼੍ਰੀ ਲੂਕਾ ਕਮਪਾਨਾਤੀ ਸੇਲਜ ਮੈਨੇਜਰ ਨਿਓਸ ਨੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਉਡਾਣ ਪ੍ਰਤੀ ਪੰਜਾਬੀਆਂ ਦਾ ਬਹੁਤ ਉਤਸ਼ਾਹ ਦੇਖਿਆ ਜਾ ਰਿਹਾ ਹੈ।ਨਿਓਸ ਏਅਰ ਲਾਈਨ ਸੰਨ 2001 ਨੂੰ ਇਟਲੀ ਦੇ ਲੰਬਾਰਦੀਆ ਸੂਬੇ ‘ਚ ਹੋਂਦ ਵਿੱਚ ਆਈ ਤੇ ਅੱਜ ਦੁਨੀਆਂ ਦੇ 56 ਦੇਸ਼ਾਂ ਦੇ 155 ਏਅਰ ਪੋਰਟਾਂ ਉਪੱਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਉਡਾਣਾਂ ਦੁਆਰਾ ਸੇਵਾ ਪ੍ਰਦਾਨ ਕਰ ਰਹੀ ਹੈ।ਇਸ ਉਡਾਣ ਦੇ ਚੱਲਣ ਨਾਲ ਏਅਰਪੋਰਟ ਪਹੁੰਚੇ ਇਲਾਕੇ ਦੇ ਭਾਰਤੀ ਖੁਸ਼ੀ ਨਾਲ ਖੀਵੇ ਹੋਏ ਲੱਗ ਰਹੇ ਸਨ।

Leave a Reply

Your email address will not be published. Required fields are marked *