ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ( ਸਰਦਾਰੀ) ਟਰੈਕ ਨਾਲ ਚਰਚਾ ਵਿਚ ,ਡਾ ਸਵਰਨ ਸਿੰਘ

ਸੁਲਤਾਨਪੁਰ ਲੋਧੀ 30 ਅਕਤੂਬਰ ਰਾਜ ਹਰੀਕੇ। ਇੰਟਰਨੈਸ਼ਨਲ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਅੱਜ ਕੱਲ੍ਹ ਸਰਦਾਰੀ ਟਰੈਕ ਨਾਲ ਚਰਚਾ ਵਿਚ ਚੱਲ ਰਹੇ ਹਨ। ਇਸ ਟਰੈਕ ਦਾ ਪੋਸਟਰ ਪ੍ਰਮੋਸ਼ਨ ਕਰਦੇ ਹੋਏ ਗੁਰੂ ਨਾਨਕ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਸਾਹਿਤ ਸਭਾ ਦੇ ਪ੍ਰਧਾਨ ਡਾ ਸਵਰਨ ਸਿੰਘ ਨੇ ਕਿਹਾ ਕਿ ਗਾਇਕ ਬਲਵੀਰ ਸ਼ੇਰਪੁਰੀ ਨੇ ਹਮੇਸ਼ਾ ਪੰਜਾਬ ਪੰਜਾਬੀਅਤ ਅਤੇ ਮਨੁਖਤਾ ਨੂੰ ਮੁੱਖ ਰੱਖਦਿਆਂ ਹੋਇਆਂ ਗਾਇਕੀ ਵਿੱਚ ਨਿਖਾਰ ਲਿਆਂਦਾ ਹੈ।

ਪੰਜਾਬੀਆਂ ਦੀ ਸਰਦਾਰੀ ਨੂੰ ਦੁਨੀਆਂ ਵਿੱਚ ਕਾਇਮ ਰੱਖਣ ਲਈ ਪ੍ਰਸਿੱਧ ਗੀਤਕਾਰ ਨਿਰਵੈਲ ਮਾਲੂਪੂਰੀ ਵੱਲੋਂ ਲਿਖਿਆ ਅਤੇ ਸਾਂਝਾ ਟੀਵੀ ਕੇਨੈਡਾ ਚੈਨਲ ਦੇ ਬੈਨਰ ਹੇਠ ਰਿਲੀਜ਼ ਹੋਇਆ ਇਹ ਟਰੈਕ ਵੀ ਬਲਵੀਰ ਸ਼ੇਰਪੁਰੀ ਨੇ ਬਹੁਤ ਬੁਲੰਦ ਆਵਾਜ਼ ਵਿਚ ਗਾਕੇ ਵਿਦੇਸ਼ੀ ਧਰਤੀ ਤੇ ਪੰਜਾਬੀਆਂ ਦੀ ਸਖ਼ਤ ਮਿਹਨਤ ਅਤੇ ਸਰਦਾਰੀ ਦੇ ਝੰਡੇ ਬੁਲੰਦ ਕੀਤੇ ਹਨ। ਬਹੁਤ ਹੀ ਪਿਆਰਾ ਮਿਊਜ਼ਿਕ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਅਤੇ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ।

ਪੋਸਟਰ ਪ੍ਰਮੋਸ਼ਨ ਕਰਨ ਮੌਕੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਸੀਨੀਅਰ ਪੱਤਰਕਾਰ ਨਰਿੰਦਰ ਸਿੰਘ ਸੋਨੀਆ,ਡਾ ਕੁਲਵਿੰਦਰ ਕੰਵਲ ਅਵਤਾਰ ਰੂਪੋਵਾਲੀ , ਦੀਪਕ ਕਪੂਰਥਲਾ ,ਮੁਖਤਿਆਰ ਸਿੰਘ ਚੰਦੀ, ਲਖਵੀਰ ਸਿੰਘ ਲੱਖੀ ਆਦਿ ਹੋਰ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਬਲਵੀਰ ਸ਼ੇਰਪੁਰੀ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਗਈ।

Leave a Reply

Your email address will not be published. Required fields are marked *