ਆਓ ਗਰੀਨ ਦੀਵਾਲੀ ਮਨਾਈਏ, ਵਾਤਾਵਰਨ ਬਚਾਈਏ ਗਾਇਕ ਬਲਵੀਰ ਸ਼ੇਰਪੁਰੀ

ਵਾਤਾਵਰਨ, ਸੱਭਿਆਚਾਰ , ਲੋਕ ਗੀਤ, ਪੰਜਾਬ ਅਤੇ ਪੰਜਾਬੀਅਤ, ਮਨੁਖਤਾ ਅਤੇ ਸਮਾਜ ਦੇ ਹਰੇਕ ਵਰਗ ਲਈ ਆਪਣੀ ਉੱਚੀ ਸੁੱਚੀ ਅਤੇ ਬੁਲੰਦ ਗਾਇਕੀ ਨਾਲ ਕਲਾਕਾਰਾਂ ਵਿਚ ਵੱਖਰੀ ਪਹਿਚਾਣ ਬਣਾਉਣ ਵਾਲੇ ਪ੍ਰਸਿੱਧ ਲੋਕ ਗਾਇਕ ਬਲਵੀਰ ਸ਼ੇਰਪੁਰੀ ਵੱਲੋਂ ਮੀਡੀਆ ਰਾਹੀਂ ਇਸ ਵਾਰ ਵੀ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਸ਼ੁਭ ਦੀਵਾਲੀ,ਬੰਦੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਢੇਰ ਸਾਰੀਆਂ ਮੁਬਾਰਕਾਂ ਭੇਜੀਆਂ ਹਨ।

ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਹੋਰ ਬੁਧੀਜੀਵੀਆਂ ਦੀਆਂ ਵਾਤਾਵਰਨ ਸੇਵਾਵਾਂ ਦੀ ਬਦੌਲਤ ਲੋਕ ਹੁਣ ਵਾਤਾਵਰਨ ਪ੍ਰਤੀ ਬਹੁਤ ਜਾਗਰੂਕ ਹੋ ਚੁੱਕੇ ਹਨ ।ਅਜ ਦੀ ਪੰਜਾਬੀ ਗਾਇਕੀ ਵਿੱਚ ਵੀ ਗੈਂਗਸਟਰ ਹੱਥਿਆਰਾਂ ਵਾਲੀ ਅਤੇ ਲੱਚਰਤਾ ਵਾਲੀ ਗਾਇਕੀ ਵਿੱਚ ਵੀ ਬਹੁਤ ਸੁਧਾਰ ਆਇਆ ਹੈ।

ਸੋ ਕਰੋਨਾ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਸਾਨੂੰ ਗੁਰਬਾਣੀ ਅਨੁਸਾਰ ਪਵਨ ਗੁਰੂ ਅਤੇ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰੀਨ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਤਾਂ ਕਿ ਧੂਏਂ ਅਤੇ ਅੱਗ ਤੋਂ ਹੋਣ ਵਾਲੇ ਜਾਨ ਮਾਲ ਨੁਕਸਾਨ ਤੋਂ ਸਮਾਜ ਅਤੇ ਖੁਦ ਨੂੰ ਬਚਾਇਆ ਜਾ ਸਕੇ। ਆਓ ਸਰਬੱਤ ਦੇ ਭਲੇ ਲਈ ਬਣਦਾ ਜੋਗਦਾਨ ਪਾਈਏ। ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ।

Leave a Reply

Your email address will not be published. Required fields are marked *