ਮਰਹੂਮ ਗਾਇਕ ਕੁਲਦੀਪ ਮਾਣਕ ਦੀ ਯਾਦ ਨੂੰ ਸਮਰਪਿਤ 15 ਨਵੰਬਰ ਜਨਮ ਦਿਨ ਤੇ ਰੀਲੀਜ਼ ਹੋਵੇਗਾ ਟ੍ਰੈਕ (ਰੂਹ ਮਾਣਕ ਦੀ)

ਕਲੀਆਂ ਦੇ ਬਾਦਸ਼ਾਹ ਮਰਹੂਮ ਗਾਇਕ ਕੁਲਦੀਪ ਮਾਣਕ ਜੀ ਦੀ ਯਾਦ ਨੂੰ ਸਮਰਪਿਤ ਉਹਨਾਂ ਦੇ ਜਨਮ ਦਿਨ ਤੇ 15 ਨਵੰਬਰ ਨੂੰ ਪਾਬਲਾ ਰਿਕਾਰਡ ਕੰਪਨੀ ਵੱਲੋਂ ਬਲਵੀਰ ਸ਼ੇਰਪੁਰੀ ਦੀ ਦਮਦਾਰ ਬੁਲੰਦ ਆਵਾਜ਼ ਵਿੱਚ ਗਾਇਆ ਅਤੇ ਗੀਤਕਾਰ ਤਰਸੇਮ ਜਲਾਲਪੁਰੀ ਦੀ ਪੇਸ਼ਕਾਰੀ ਹੇਠ ਨਵਾਂ ਟਰੈਕ ਰੀਲੀਜ਼ ਹੋਣ ਜਾ ਰਿਹਾ ਹੈ। ਇਸ ਟ੍ਰੈਕ ਨੂੰ ਹਰੀ ਅਮਿਤ ਦੇ ਮਿਊਜ਼ਿਕ ਨਾਲ ਸ਼ਿੰਗਾਰਿਆ ਗਿਆ ਅਤੇ ਗੀਤਕਾਰ ਸਰੂਪ ਸਿੰਘ ਚੌਧਰੀ ਦੀ ਕਲਮ ਤੋਂ ਲਿਖਿਆ ਗਿਆ ਹੈ। ਇਸ ਟ੍ਰੈਕ ਦਾ ਵੀਡੀਓ ਡਾਇਰੈਕਟਰ ਐਡੀਟਰ ਕੁਲਦੀਪ ਸਿੰਘ ਨੇ ਤਿਆਰ ਕੀਤਾ ਹੈ। ਜਾਣਕਾਰੀ ਅਨੁਸਾਰ ਕੰਪਨੀ ਪ੍ਰੋਡਿਊਸਰ ਹਰਮਿੰਦਰ ਸਿੰਘ ਸੁੰਮੀ ਨੇ ਕਿਹਾ ਕਿ ਮਾਣਕ ਪਰਿਵਾਰ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਭਰਪੂਰ ਹੁੰਗਾਰੇ ਦੀ ਆਸ ਹੈ। ਗਾਇਕ ਬਲਵੀਰ ਸ਼ੇਰਪੁਰੀ ਪਹਿਲਾਂ ਵੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕੋਕਾ ਗੀਤ ਨਾਲ ਸ਼ਰਧਾਂਜਲੀ ਭੇਟ ਕਰਕੇ ਚਰਚਾ ਵਿਚ ਰਿਹਾ ਹੈ।

Leave a Reply

Your email address will not be published. Required fields are marked *