ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ (ਰਾਹੋਂ ਰੋਡ ਲੁਧਿਆਣਾ) ਦੀ ਪ੍ਰਬੰਧਕੀ ਕਮੇਟੀ ਦਾ ਗਠਨ

ਹਾਜ਼ਰ ਕਵੀਆਂ ਵੱਲੋਂ ਕਵੀ ਦਰਬਾਰ ਅਤੇ ਵਿਚਾਰ ਚਰਚਾ *

ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਰਾਹੋਂ ਰੋਡ ਲੁਧਿਆਣਾ ਵਲੋਂ ਇਲਾਕੇ ਦੇ ਉਭਰਦੇ ਕਲਮਕਾਰਾਂ ਦੇ ਸੰਗ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਦਲਜਿੰਦਰ ਸਿੰਘ ਰਹਿਲ, ਡਾ: ਸੁਖਵਿੰਦਰ ਅਨਹਦ, ਡਾ: ਕੇਸਰ ਸਿੰਘ, ਗੁਰਦੀਪ ਸਿੰਘ ਮੰਗਲੀ, ਹਰਦੀਪ ਸਿੰਘ ਮੰਗਲੀ, ਸਤਿਕਾਰਯੋਗ ਨਵਿੰਦਰ ਸ਼ਰਮਾ ਜੀ ਐਡਵੋਕੇਟ ਉਚੇਚੇ ਤੌਰ ਤੇ ਪਹੁੰਚੇ।ਇਸ ਕਵੀ ਦਰਬਾਰ ਵਿਚ ਜਿੱਥੇ ਲੇਖਕ ਸੋਨੂੰ ਮੰਗਲੀ, ਡਾ: ਸੁਖਵਿੰਦਰ ਸਿੰਘ ਅਨਹਦ , ਹਰਪਾਲ ਰਾਠੌਰ , ਬਲਕਾਰ ਸਿੰਘ ਰੌੜ, ਹਰਦੀਪ ਸਿੰਘ , ਦਲਜਿੰਦਰ ਰਹਿਲ ਹੁਰਾਂ ਸਮੇਤ ਪਹੁੰਚੇ ਹੋਏ ਹੋਰ ਕਵੀਆਂ ਨੇ ਆਪਣੀਆਂ ਲਿਖਤਾਂ ਨਾਲ ਰੂਹ ਨੂੰ ਸਕੂਨ ਦੇਣ ਵਾਲ਼ਾ ਵੱਖਰਾ ਰੰਗ ਬੰਨਦਿਆਂ ਬਹੁਤ ਵਧੀਆ ਮਾਹੌਲ ਸਿਰਜਿਆ, ਉਥੇ ਹੀ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਵਿਸਥਾਰ ਅਤੇ ਸੁਧਾਰ ਲਈ ਵਿਚਾਰ ਚਰਚਾਵਾਂ ਵੀ ਹੋਈਆਂ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਨਵੇਂ ਪ੍ਰੋਗਰਾਮਾਂ ਦੀ ਵਿਉਂਤਬੰਦੀ ਸਮੇਤ ਲਾਈਵ ਅਤੇ ਆਨਲਾਈਨ ਕਵੀ ਦਰਬਾਰ ਕਰਵਾਉਣ ਦਾ ਮਤਾ ਵੀ ਪਾਇਆ ਗਿਆ।ਇਸੇ ਸਮੇਂ ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਸਰਪ੍ਰਸਤ ਤੇ ਸੰਸਥਾਪਕ ਦਲਜਿੰਦਰ ਰਹਿਲ ਵਲੋਂ ਲਾਇਬ੍ਰੇਰੀ ਦੀ ਬੇਹਤਰੀ ਤੇ ਕਾਰਜ਼ ਪਰਬੰਧ ਲਈ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿਚ ਡਾ: ਕੇਸਰ ਸਿੰਘ ਪ੍ਰਧਾਨ , ਬਲਜਿੰਦਰ ਸਿੰਘ ਮੰਗਲੀ ਮੀਤ ਪ੍ਰਧਾਨ , ਹਰਦੀਪ ਸਿੰਘ ਮੰਗਲੀ ਜਰਨਲ ਸਕੱਤਰ , ਗੁਰਦੀਪ ਸਿੰਘ ਦੀਪਾ ਖਜਾਨਚੀ , ਸੋਨੂੰ ਮੰਗਲੀ ਅਤੇ ਹਰਪਾਲ ਰਾਠੌਰ ਸਲਾਹਕਾਰ , ਐਡਵੋਕੇਟ ਨਵਿੰਦਰ ਸ਼ਰਮਾ ਲੀਗਲ ਅਡਵਾਈਜ਼ਰ , ਬਲਕਾਰ ਸਿੰਘ ਰੌੜ ਪ੍ਰੈਸ ਸਕੱਤਰ ਅਤੇ ਸੁਖਵਿੰਦਰ ਸਿੰਘ ਅਨਹਦ ਨੂੰ ਚੇਅਰਮੈਨ ਬਣਾਇਆ ਗਿਆ ਜੋ ਭਵਿਖ ਵਿੱਚ ਲਾਇਬ੍ਰੇਰੀ ਦੀ ਬੇਹਤਰੀ ਲਈ ਅਗਲੇ ਦੋ ਸਾਲਾਂ ਲਈ ਕਾਰਜ਼ ਕਰਨਗੇ

Leave a Reply

Your email address will not be published. Required fields are marked *