17 ਨਵੰਬਰ ਦਿਨ ਸ਼ੁੱਕਰਵਾਰ ਇਟਲੀ ਦੀ ਪ੍ਰਸਿੱਧ ਸੰਸਥਾ ਸੀਜੀਆਈਐਲ ਤੇ ਉਆਈਐਲ ਵਲੋ ਰਾਜਧਾਨੀ ਰੋਮ ਵਿਖੇ ਮਹਿੰਗਾਈ ਦੇ ਖ਼ਿਲਾਫ ਮੇਲੌਨੀ ਸਰਕਾਰ ਵਿਰੁੱਧ ਕੀਤਾ ਜਾਵੇਗਾ ਚੱਕਾ ਜਾਮ

ਹੜਤਾਲ ਕਾਰਨ ਆਮ ਲੋਕਾਂ ਨੂੰ ਕਰਨਾ ਪੈ ਸਕਦਾ ਭਾਰੀ ਦਿੱਕਤਾਂ ਦਾ ਸਾਹਮਣਾ *

ਰੋਮ ਇਟਲੀ (ਸੋਨੀ) ਇਟਲੀ ਵਿੱਚ ਦਿਨੋ ਦਿਨ ਵੱਧ ਰਹੀ ਮਹਿੰਗਾਈ ਨਾਲ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਡਾਮਾ ਡੋਲ ਹੋ ਰਹੀ ਹੈ। ਕਿਉਂਕਿ ਬੀਤੇ ਸਾਲ ਤੋਂ ਇਟਲੀ ਵਿੱਚ ਆਮ ਵਿਅਕਤੀ ਦੀ ਰੋਜ਼ ਨਾਮਾਂ ਵਰਤੀਆਂ ਜਾਣ ਵਾਲੀਆ ਵਸਤੂਆਂ ਦੇ ਮੁੱਲ ਆਮ ਵਿਆਕਤੀ ਦੇ ਵਾਸੋ ਬਾਹਰ ਜਾ ਰਹੇ ਹਨ । ਦੂਜੇ ਪਾਸੇ ਭਾਵੇਂ ਇਟਲੀ ਦੀ ਮੌਜੂਦਾ ਮੇਲੌਨੀ ਸਰਕਾਰ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਤੇ ਮਹਿੰਗਾਈ ਭੱਤੇ ਦੇ ਕੇ ਮਦੱਦ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦੇਸ਼ ਦੇ ਨਾਗਰਿਕ ਨਾ ਖੁਸ਼ ਹੁੰਦੇ ਨਜ਼ਰ ਆ ਰਹੇ ਹਨ। ਜਿਸ ਦੇ ਮੱਦੇਨਜਰ ਇਟਲੀ ਦੀਆ ਦੋ ਪ੍ਰਸ਼ਿੱਧ ਸੰਸਥਾਵਾ ਸੀਜੀਆਈਐਲ ਤੇ ਉਆਈਐਲ ਦੇ ਸਹਿਯੋਗ ਨਾਲ 17 ਨਵੰਬਰ 2023 ਦਿਨ ਸ਼ੁੱਕਰਵਾਰ ਰਾਜਧਾਨੀ ਰੋਮ ਦੇ ਪ੍ਰਸਿੱਧ ਸਥਾਨ ਪਿਆਸਾ ਦੱਲ ਪੌਪਲੋ ਵਿਖੇ ਭਾਰੀ ਗਿਣਤੀ ਵਿੱਚ ਇੱਕਠ ਕਰਕੇ ਮਾਲੋਨੀ ਸਰਕਾਰ ਵਿਰੱਧ ਲਾਸੀਓ ਸੂਬੇ ਦੇ ਨਾਗਰਿਕਾਂ ਵਲੋ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਸੀਜੀਆਈਐਲ ਦੇ ਜਨਰਲ ਸੈਕਟਰੀ ਪੀਏਪਾਬਲੋ ਬੋਬਰਦੇਈਰੀ ਤੇ ਉਆਈਐਲ ਦੇ ਜਨਰਲ ਸੈਕਟਰੀ ਮਾਓਰੀਸੀਓ ਲਣਦੀਨੀ ਵਲੋ ਆਮ ਲੋਕਾਂ ਨੂੰ ਦੂਰ ਸੰਚਾਰ ਮਧਿਆਮ ਰਾਹੀਂ ਤੇ ਇਸ਼ਤਿਹਾਰਾਂ ਦੇ ਜ਼ਰੀਏ ਇਸ ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਵਲੋ ਇਸ ਰੋਸ ਪ੍ਰਦਰਸ਼ਨ ਦਾ ਨਾਮ ਅੰਦੈਸੋ ਬਾਸਤਾ( ਭਾਵ ਹੁਣ ਬਸ) ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਟਲੀ ਵਿੱਚ ਕਾਮਿਆਂ, ਪੈਨਸ਼ਨ ਲ਼ੈਣ ਵਾਲੇ ਤੇ ਆਮ ਨਾਗਰਿਕਾਂ ਦਾ ਦਿਨੋ ਦਿਨ ਵੱਧ ਰਹੀ ਮਹਿੰਗਾਈ ਨੇ ਲੱਕ ਤੋੜ ਦਿੱਤਾ ਹੈ । ਆਮ ਨਾਗਰਿਕਾ ਗੁਜ਼ਾਰਾ ਵੀ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਵਲੋ ਸਰਕਾਰ ਨੂੰ ਰੋਸ ਪ੍ਰਦਰਸਨ ਰਾਹੀ ਕਾਮਿਆ ਦੀਆਂ ਤਨਖਾਹਾਂ ਤੇ ਪੈਨਸ਼ਨ ਹੋਲਡਰਾਂ ਦੀ ਰਾਸ਼ੀ ਵਿੱਚ ਵਾਧਾ ਕਰਵਾਉਣਾ ਪ੍ਰਦਰਸ਼ਨ ਦਾ ਮੁੱਖ ਏਜੰਡਾ ਹੋਵਾਗਾ। ਜਿਕਰਯੋਗ ਹੈ ਕਿ ਦੂਜੇ 17 ਨਵੰਬਰ ਦਿਨ ਸ਼ੁੱਕਰਵਾਰ ਨੂੰ ਪਬਲਿਕ ਟਰਾਂਸਪੋਰਟ ਜਿਵੇ ਬੱਸਾਂ , ਰੇਲਾਂ ਦੀ ਵੀ ਹੜਤਾਲ ਹੋ ਸਕਦੀ ਹੈ।

ਦੂਜੇ ਪਾਸੇ ਵਿੱਦਿਅਕ ਅਦਾਰੇ , ਬੈਂਕਾਂ ਤੇ ਡਾਕਘਰ ਆਮ ਨਾਗਰਿਕਾਂ ਲਈ ਖੁੱਲੇ ਰਹਿਣਗੇ। ਦੱਸਿਆ ਦਾ ਰਿਹਾ ਹੈ ਕਿ ਮੇਲੋਨੀ ਸਰਕਾਰ ਵਿਰੁੱਧ ਇਹ ਬਹੁਤ ਵੱਡਾ ਰੋਸ ਪ੍ਰਦਰਸ਼ਨ ਹੋਵੇਗਾ, ਹੁਣ ਦੇਖਣਾ ਹੋਵੇਗਾ ਕਿ ਇਸ ਰੋਸ ਦਾ ਇਟਲੀ ਦੀ ਸਰਕਾਰ ਤੇ ਕਿੰਨਾ ਮਾੜਾ ਪ੍ਰਭਾਵ ਪਵੇਗਾ ਤੇ ਆਮ ਨਾਗਰਿਕਾਂ ਨੂੰ ਭਵਿੱਖ ਵਿੱਚ ਇਸ ਪ੍ਰਦਰਸ਼ਨ ਤੋ ਕਿ ਲਾਭ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ , ਫਿਲਹਾਲ ਇਟਲੀ ਵਿੱਚ ਵੱਧ ਰਹੀ ਮਹਿੰਗਾਈ ਕਾਰਨ ਆਮ ਵਰਗ ਦੇ ਲੋਕਾਂ ਦੀ ਜ਼ਿੰਦਗੀ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਜੋ ਭਵਿੱਖ ਵਿੱਚ ਮਜ਼ੂਦਾ ਸਰਕਾਰ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਕਿਉਂਕਿ ਇਸ ਤੋਂ ਪਹਿਲਾਂ ਵੀ ਵਿਰੋਧੀ ਧਿਰਾਂ ਵਲੋ ਮੌਕੇ ਦੀਆਂ ਸਰਕਾਰਾਂ ਨੂੰ ਲੰਮੇ ਹੱਥੀਂ ਲੈਕੇ ਸਰਕਾਰ ਤੇ ਪ੍ਰਧਾਨ ਮੰਤਰੀਆਂ ਨੂੰ ਬਦਲਾ ਦਿੱਤਾ ਗਿਆ ਸੀ ।

Leave a Reply

Your email address will not be published. Required fields are marked *