ਇਟਲੀ ਦੇ ਜਿ਼ਲ੍ਹਾ ਲਾਤੀਨਾ ਦੇ ਇੱਕ ਹੋਰ ਪੰਜਾਬੀ ਨੌਜਵਾਨ ਕਮਲ ਸਿੰਘ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ

*ਪਿਛਲੇ 10 ਦਿਨਾਂ ਦੌਰਾਨ 3 ਪੰਜਾਬੀਆਂ ਨੌਜਵਾਨਾਂ ਦੀ ਮੌਤ ਨਾਲ ਭਾਰਤੀ ਭਾਈਚਾਰਾ ਡੂੰਘੇ ਸੋਗ ਵਿੱਚ*
ਰੋਮ(ਦਲਵੀਰ ਕੈਂਥ)ਇਟਲੀ ਦੇ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਭਾਰਤੀ ਭਾਈਚਾਰੇ ਉਪੱਰ ਨਿਰੰਤਰ ਕੁਦਰਤ ਦਾ ਕਹਿਰ ਹੋਣ ਕਾਰਨ ਪਿਛਲੇ 10 ਦਿਨਾਂ ਦੌਰਾਨ 3 ਗੱਭਰੂ ਪੰਜਾਬੀ ਨੌਜਵਾਨ ਦੀ ਮੌਤ ਨਾਲ ਪੂਰਾ ਇਲਾਕਾ ਡੂੰਘੇ ਸੋਗ ਵਿੱਚੋਂ ਲੰਘ ਰਿਹਾ ਹੈ।ਇੱਕ ਪੰਜਾਬੀ ਨੌਜਵਾਨ ਉਜਾਗਰ ਸਿੰਘ ਦੀ ਦੀਵਾਲੀ ਦੀ ਰਾਤ 12 ਨਵੰਬਰ ਨੂੰ ਮੌਤ ਹੋਈ ਫਿਰ 16 ਨਵੰਬਰ ਨੂੰ ਨੌਜਵਾਨ ਰਾਕੇਸ ਕੁਮਾਰ ਦੀ ਸੜਕ ਹਾਦਸੇ ਵਿੱਚ ਮੌਤ ਤੇ ਹੁਣ ਇਹ ਨੌਜਵਾਨ ਜਿਸ ਦਾ ਨਾਮ ਕਮਲ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਨਾਲ ਸਭ ਦੀਆਂ ਅੱਖਾਂ ਨਮ ਹੋ ਗਈਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਮਲ ਸਿੰਘ (21)ਆਪਣੇ ਦੋਸਤ ਨਾਲ ਸਵੇਰੇ ਸ਼ਹਿਰ ਪੁਨਤੀਨੀਆਂ ਨੇੜੇ ਕੰਮ ਉਪੱਰ ਜਾ ਰਿਹਾ ਸੀ ਕਿ ਉਸ ਦੀ ਗੱਡੀ ਕਾਰ ਬੀ ਐਮ ਡਬਲ ਯੂ ਬੇਕਾਬੂ ਹੋ ਕੇ ਰੋਡ ਮੀਲੀਆਰਾ ਨੰਬਰ 48 ਉਪੱਰ ਇੱਕ ਦਰਖੱਤ ਨਾਲ ਟਰਾਅ ਗਈ।ਇਹ ਟੱਕਰ ਇੰਨੀ ਜਬਰਦਸਤ ਸੀ ਕਿ ਕਮਲ ਸਿੰਘ ਦੀ ਘਟਨਾ ਸਥਲ ਉਪੱਰ ਹੀ ਮੌਤ ਹੋ ਗਈ ਜਦੋ ਕਿ ਉਸ ਦਾ ਸਾਥੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ ਜਿਹੜਾ ਕਿ ਲਾਤੀਨਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।ਮ੍ਰਿਤਕ ਕਮਲ ਸਿੰਘ ਹੁਸਿ਼ਆਰ ਨਾਲ ਸੰਬਧ ਸੀ ਜਿਹੜਾ ਕਿ ਸਮੇਤ ਪਰਿਵਾਰ ਇਟਲੀ ਰਹਿੰਦਾ ਸੀ।ਘਟਨਾ ਦੇ ਕਾਰਨਾ ਦੀ ਇਟਾਲੀਅਨ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ।

ਫੋਟੋ ਕੈਪਸ਼ਨ–ਮੀਲੀਆਰਾ ਨੰਬਰ 48 ਉਪੱਰ ਕਾਰ ਬੇਕਾਬੂ ਹੋ ਜਾਣ ਕਾਰਨ ਮਰੇ 21 ਸਾਲ ਦੇ ਪੰਜਾਬੀ ਨੌਜਵਾਨ ਕਮਲ ਸਿੰਘ ਦੀ ਪੁਰਾਣੀ ਤਸਵੀਰ

Leave a Reply

Your email address will not be published. Required fields are marked *